ਬਾਲੀਵੁੱਡ ਸਿੰਗਰ ਤੇ ਰੈਪਰ ਯੋਯੋ ਹਨੀ ਸਿੰਘ ਆਪਣੇ ਗਾਣੇ ਨੂੰ ਲੈ ਕੇ ਵਿਵਾਦਾਂ ਵਿਚ ਹਨ। ਦੋ ਸਾਲ ਪਹਿਲਾਂ ਆਏ ‘ਨਾਗਿਨ’ ਗਾਣੇ ਨੂੰ ਲੈ ਕੇ ਉਨ੍ਹਾਂ ‘ਤੇ ਅਸ਼ਲੀਲਤਾ ਫੈਲਾਉਣ ਦੇਦੋਸ਼ ਹਨ। ਭਾਜਪਾ ਨੇਤਾ ਅਰਵਿੰਦ ਸ਼ਰਮਾ ਨੇ ਗਾਇਕ ਯੋ ਯੋ ਹਨੀ ਸਿੰਘ ਖਿਲਾਫ ਸ਼ਿਕਾਇਤ ਕੀਤੀ ਹੈ ਤੇ FIR ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਗਾਣੇ ਨੂੰ ਯੂਟਿਊਬ ਸਣੇ ਸਾਰੇ ਡਿਜੀਟਲ ਪਲੇਟਫਾਰਮ ਤੋਂ ਹਟਾਉਣ ਦੀ ਮੰਗ ਕੀਤੀ ਗਈ।
ਜਲੰਧਰ ਦੇ ਭਾਜਪਾ ਨੇਤਾ ਨੇ ਡੀਜੀਪੀ ਪੰਜਾਬ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ‘ਨਾਗਿਨ’ ਗੀਤ ਦੇ ਵੀਡੀਓ ਵਿਚ ਅਸ਼ਲੀਲਤਾ ਦਿਖਾਈ ਗਈ ਹੈ। ਇਹ ਗੀਤ ਅਸ਼ਲੀਲਤਾ ਨਾਲ ਭਰਿਆ ਹੈ, ਇਸ ਲਈ ਇਸ ਨੂੰ ਯੂਟਿਊਬ ਸਣੇ ਹੋਰ ਪਲੇਟਫਾਰਮ ਤੋਂ ਡਿਲੀਟ ਕਰਵਾਇਆ ਜਾਵੇ।
ਇਹ ਵੀ ਪੜ੍ਹੋ : ਕੈਨੇਡਾ ਦੇ ਟੋਰਾਂਟੋ ‘ਚ ਭਾਰਤੀ ਮੂਲ ਦੀ ਕੁੜੀ ਦਾ ਕ.ਤ/ਲ, ਸ਼ੱਕੀ ਮੁਲਜ਼ਮ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
ਅਰਵਿੰਦ ਸ਼ਰਮਾ ਨੇ ਸ਼ਿਕਾਇਤ ਵਿਚ ਲਿਖਿਆ ਕਿ ਇਨ੍ਹਾਂ ਗਾਣਿਆਂ ਦਾ ਬੱਚਿਆਂ ਤੇ ਅੱਲ੍ਹੜਾਂ ‘ਤੇ ਗਲਤ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਨੇ ਇਸ ਨੂੰ ਗੰਭੀਰ ਜਨਹਿਤ ਦਾ ਮਾਮਲਾ ਦੱਸਿਆ ਉਨ੍ਹਾਂ ਨੇ ਸ਼ਿਕਾਇਤ ਵਿਚ ਕਿਹਾ ਕਿ ਹਨੀ ਸਿੰਘ ਤੇ ਹੋਰ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਨੀ ਸਿੰਘ ਦਾ ‘ਨਾਗਿਨ’ ਗਾਣਾ 2 ਸਾਲ ਪਹਿਲਾਂ ਯੂਟਿਊਬ ‘ਤੇ ਰਿਲੀਜ਼ ਹੋਇਆ ਹੈ। ਉਦੋਂ ਵੀ ਇਸ ਗੀਤ ਦੇ ਵੀਡੀਓ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ। ਹੁਣ ਇਸ ਗੀਤ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾਉਣ ਦੀ ਮੰਗ ਭਾਜਪਾ ਨੇਤਾ ਨੇ ਚੁੱਕੀ ਹੈ। ਨਾਲ ਹੀ ਹਨੀ ਸਿੰਘ ਖਿਲਾਫ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























