BJP Leader photo viral : ਮੋਗਾ : ਅੱਜ ਸਿੱਖ ਸੰਗਤਾਂ ਵਿੱਚ ਉਸ ਸਮੇਂ ਰੋਸ ਫੈਲ ਗਿਆ ਜਦੋਂ ਮੋਗਾ ਦੇ ਸਰਦਾਰ ਨਗਰ ਗੁਰਦੁਆਰਾ ਸਾਹਿਬਾ ਵਿੱਚ ਇੱਕ ਨੰਗੇ ਸਿਰ ਨੌਜਵਾਨ ਦੀ ਫੋਟੋ ਵਾਇਰਲ ਹੋ ਗਈ। ਅੱਜ ਸਵੇਰੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਫੋਟੋ ਵਿੱਚ ਖੜ੍ਹਾ ਦਿਖਾਈ ਦਿੰਦੇ ਇਸ ਨੌਜਵਾਨ ਦਾ ਨਾਂ ਭਰਤ ਸ਼ਰਮਾ ਦੱਸਿਆ ਜਾ ਰਿਹਾ ਹੈ, ਜੋਕਿ ਇੱਕ ਭਾਜਪਾ ਆਗੂ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਵਿਅਕਤੀ ਮੋਬਾਈਲ ਦੀ ਦੁਕਾਨ ਚਲਾਉਂਦਾ ਹੈ। ਦੱਸਣਯੋਗ ਹੈ ਕਿ ਤਸੀਵਰ ਵਿੱਚ ਵਿਅਕਤੀ ਦੇ ਨਾਲ ਇੱਕ ਹੋਰ ਨੌਜਵਾਨ ਖੜ੍ਹਾ ਦਿਖਾਈ ਦੇ ਰਿਹਾ ਹੈ ਜਿਸ ਨੇ ਪੱਗੜੀ ਬੰਨ੍ਹੀ ਹੋਈ ਹੈ ਅਤੇ ਇੱਕ ਹੋਰ ਨੌਜਵਾਨ, ਜੋਕਿ ਗੁਰਦੁਆਰਾ ਸਾਹਿਬ ਨੂੰ ਸੈਨੇਟਾਈਜ਼ ਕਰ ਰਿਹਾ ਹੈ, ਨੇ ਸਿਰ ’ਤੇ ਟੋਪੀ ਪਹਿਨੀ ਹੋਈ ਹੈ। ਪਰ ਇਸ ਵਿਅਕਤੀ ਨੇ ਆਪਣੇ ਸਿਰ ਨੂੰ ਢਕਿਆ ਨਹੀਂ ਢਕਿਆ। ਇਸ ’ਤੇ ਸਿੱਖ ਸੰਗਤ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ ਲਈ ਸਿਰ ਨੂੰ ਢਕਣਾ ਬਹੁਤ ਜ਼ਰੂਰੀ ਹੈ, ਇਸ ਤਰ੍ਹਾਂ ਨੰਗੇ ਸਿਰ ਦਾਖਲ ਹੋਣਾ ਬੇਅਦਬੀ ਕਰਨ ਵਾਲਾ ਕੰਮ ਹੈ।