BJP leader raises questions : ਚੰਡੀਗੜ੍ਹ : ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਯੂਪੀ ਦੇ ਬਾਹੁਬਲੀ ਮੁਖਤਾਰ ਅੰਸਾਰੀ ਦਾ ਮੁੱਦਾ ਹੁਣ ਤੇਜ਼ੀ ਨਾਲ ਭਖਣ ਲੱਗਾ ਹੈ। ਵਿਰੋਧੀ ਧਿਰ ਨੇ ਇਸ ਮੁੱਦੇ ਨੂੰ ਲਗਾਤਾਰ ਉਠਾ ਰਹੀ ਹੈ ਕਿ ਆਖਿਰ ਮੁਖਤਾਰ ਅੰਸਾਰੀ ਨੂੰ ਪੰਜਾਬ ਸਰਕਾਰ ਯੂਪੀ ਕਿਉਂ ਨਹੀਂ ਭੇਜ ਰਹੀ ਅਤੇ ਇੱਕ ਗੈਂਗਸਟਰ ਦੇ ਲਈ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਇਹ ਮੁੱਦਾ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਵੀ ਉਠਾਇਆ ਸੀ। ਤੇ ਹੁਣ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਇਸੇ ਮੁੱਦੇ ’ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਲਖਨਊ ਵਿੱਚ ਸੁਖਜਿੰਦਰ ਰੰਧਾਵਾ ਦੀ ਮੁਖਤਾਰ ਅੰਸਾਰੀ ਵੱਲੋਂ ਮਹਿਮਾਨਨਵਾਜ਼ੀ ਲਈ ਉਨ੍ਹਾਂ ਨੂੰ ਕੈਬਨਿਟ ਤੋਂ ਕੱਢ ਦੇਣਾ ਚਾਹੀਦਾ ਹੈ।
ਚੁੱਘ ਨੇ ਕਿਹਾ ਕਿ ਅਮਰਿੰਦਰ ਸਰਕਾਰ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਦੀਆਂ ਅਦਾਲਤਾਂ ਵਿੱਚ ਪੇਸ਼ ਹੋਣ ਤੋਂ ਬਚਾਉਣ ਲਈ ਸਰਪ੍ਰਸਤੀ ਦੇ ਰਹੀ ਹੈ। ਚੁੱਘ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਮੁੱਖ ਮੰਤਰੀ ਨੇ ਜੇਲ੍ਹ ਮੰਤਰੀ ਅੰਸਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਖਨਊ ਪਹੁੰਚੇ। ਉਨ੍ਹਾਂ ਸੁਖਜਿੰਦਰ ਨੂੰ ਮੰਤਰੀ ਮੰਡਲ ਤੋਂ ਕੱਢਣ ਦੀ ਮੰਗ ਕੀਤੀ ਤੇ ਉਨ੍ਹਾਂ ਦੀ ਯੂਪੀ ਫੇਰੀ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ‘ਚ ਮੁਖਤਾਰ ਅੰਸਾਰੀ ਦੇ ਖ਼ਿਲਾਫ਼ ਦਰਜ ਹੱਤਿਆ ਸਮੇਤ ਹੋਰ ਸੰਗੀਨ ਮਾਮਲਿਆਂ ‘ਚ ਮੁਖਤਾਰ ਅੰਸਾਰੀ ਨੂੰ ਯੂਪੀ ਪੁਲਿਸ ਕਈ ਵਾਰ ਆਪਣੇ ਸੂਬੇ ਵਿੱਚ ਲਿਜਾਣ ਲਈ ਪੰਜਾਬ ਆਈ ਪਰ ਉਸ ਨੂੰ ਬੈਰੰਗ ਹੀ ਪਰਤਣਾ ਪਿਆ। ਇਸ ‘ਤੇ ਵਿਧਾਨ ਸਭਾ ਵਿੱਚ ਬਿਕਰਮ ਸਿੰਘ ਮਜੀਠਿਆ ਨੇ ਵੀ ਸਵਾਲ ਚੁੱਕੇ ਕਿ ਇੱਕ ਮਾਮੂਲੀ ਕੇਸ ਲਈ ਅੰਸਾਰੀ ਸੂਬੇ ਦਾ ਗੈਸਟ ਬਣਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਅੰਸਾਰੀ ਦੀ ਵਕਾਲਤ ‘ਤੇ ਲੱਖਾਂ ਰੁਪਏ ਖਰਚ ਕਰ ਰਹੀ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਕ ਪ੍ਰੋਗਰਾਮ ‘ਚ ਸ਼ਾਮਲ ਹੋਣ ਲਖਨਊ ਪੁੱਜੇ ਸਨ ਤੇ ਵਿਵਾਦਾਂ ‘ਚ ਘਿਰ ਗਏ। ਇੰਟਰਨੈੱਟ ਮੀਡੀਆ ‘ਤੇ ਪੰਜਾਬ ਦੇ ਮੰਤਰੀ ਰੰਧਾਵਾ ਦੇ ਇਥੇ ਮੁਖਤਾਰ ਦੇ ਕਰੀਬੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਦੀਆਂ ਚਰਚਾਵਾਂ ਇਸ ਤਰ੍ਹਾਂ ਸ਼ੁਰੂ ਹੋਈਆਂ ਕਿ ਇਸ ਨੂੰ ਲੈ ਕੇ ਸੰਦੇਸ਼ ਵਾਇਰਲ ਹੁੰਦੇ ਰਹੇ। ਇਸ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ। ਇਹ ਵੀ ਦਾਅਵਾ ਕੀਤਾ ਗਿਆ ਕਿ ਮੰਤਰੀ ਰੰਧਾਵਾ ਨੂੰ ਲਖਨਊ ਏਅਰਪੋਰਟ ‘ਤੇ ਮੁਖਤਾਰ ਦੇ ਕਰੀਬੀਆਂ ਦੀ ਟੀਮ ਨੇ ਹੀ ਰਸੀਵ ਕੀਤਾ ਸੀ ਤੇ ਰੰਧਾਵਾ ਜਿਸ ਲਗਜ਼ਰੀ ਕਾਰ ‘ਚ ਹੋਟਲ ਪੁੱਜੇ, ਉਸ ਨੂੰ ਵੀ ਮੁਖਤਾਰ ਦਾ ਕਰੀਬੀ ਚਲਾ ਰਿਹਾ ਸੀ।