ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਹਨ ਤੇ ਇਸ ਗਠਜੋੜ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਹੁਣ ਭਾਜਪਾ ਆਗੂ ਸੁਰਜੀਤ ਜਿਆਣੀ ਵੱਲੋਂ ਵੀ ਇਸ ਗਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੁਨੀਲ ਜਾਖੜ ਵੱਲੋਂ ਵੀ ਅਕਾਲੀ-ਭਾਜਪਾ ਗਠਜੋੜ ਦੀ ਹਮਾਇਤ ਕੀਤੀ ਗਈ ਸੀ।
ਬੀਜੇਪੀ ਆਗੂ ਸੁਰਜੀਤ ਜਿਆਣੀ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਹੈ ਕਿ ਜੇਕਰ ਅਕਾਲੀ-ਭਾਜਪਾ ਦਾ ਗਠਜੋੜ ਹੁੰਦਾ ਹੈ ਤਾਂ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਬਣ ਸਕਦੀ ਹੈ। ਹਾਲਾਂਕਿ ਗਠਜੋੜ ਬਣਾਉਣਾ ਉਨ੍ਹਾਂ ਦੇ ਹੱਥ ਵਿਚ ਨਹੀਂ ਹੈ ਇਹ ਉੱਚ ਪਾਰਟੀ ਪੱਧਰ ਦਾ ਮਾਮਲਾ ਹੈ। ਜੇਕਰ ਪਾਰਟੀ ਇਕੱਠੇ ਚੋਣਾਂ ਲੜਨ ਦਾ ਹੁਕਮ ਦਿੰਦੀ ਹੈ ਤਾਂ ਉਹ ਇਕੱਠੇ ਚੋਣਾਂ ਲੜਨਗੇ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ਦੇ ICU ‘ਚ 3 ਮਰੀਜ਼ਾਂ ਦੀ ਮੌ.ਤ, ਆਕਸੀਜਨ ਸਪਲਾਈ ਬੰਦ ਹੋਣ ਕਰਕੇ ਵਾਪਰਿਆ ਹਾ.ਦ.ਸਾ
ਸੁਰਜੀਤ ਜਿਆਣੀ ਨੇ ਅਕਾਲੀ ਦਲ ਦੀਆਂ ਸਿਫਤਾਂ ਕੀਤੀਆਂ ਤੇ ਨਾਲ ਹੀ ਉਨ੍ਹਾਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਵੀ ਸਿਫਤਾਂ ਕੀਤੀਆਂ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਸਾਡੇ ਲਈ ਰੱਬ ਸਨਮਾਨ ਹਨ। ਉਨ੍ਹਾਂ ਦੀ ਰੀਸ ਕੋਈ ਨਹੀਂ ਕਰ ਸਕਦਾ। ਫਾਜ਼ਿਲਕਾ ਦੇ ਵਿਕਾਸ ਲਈ ਬਾਦਲ ਸਾਬ੍ਹ ਨੇ ਮੇਰਾ ਸਹਿਯੋਗ ਕੀਤਾ। ਉਨ੍ਹਾਂ ਕਿਹਾ ਕਿ ਉਹ ਦਿਲੋਂ ਬਾਦਲ ਸਾਬ੍ਹ ਦਾ ਮਾਣ ਕਰਦੇ ਹਨ। ਉਨ੍ਹਾਂ ਦੀ ਫੋਟੋ ਨਾ ਸਿਰਫ ਦਫਤਰ ਵਿਚ ਲੱਗੀ ਹੈ ਸਗੋਂ ਸਾਡੇ ਦਿਲਾਂ ਵਿਚ ਵੀ ਹੈ। ਦਫਤਰ ਵਿਚ ਵੀ ਸੁਰਜੀਤ ਜਿਆਣੀ ਵੱਲੋਂ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲਗਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























