ਜਿਵੇਂ-ਜਿਵੇਂ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਹਲਚਲ ਤੇਜ਼ ਹੁੰਦੀ ਦਿਖ ਰਹੀ ਹੈ। ਸਿਆਸੀ ਪਾਰਟੀਆਂ ਵੱਲੋਂ ਆਗੂਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਕੇ ਮਜ਼ਬੂਤੀ ਦਿੱਤੀ ਜਾ ਰਹੀ ਹੈ ਤਾਂ ਜੋ ਜਿੱਤ ਹਾਸਲ ਕੀਤੀ ਜਾ ਸਕੇ।
ਅੱਜ ਪੰਜਾਬ ਦੀ ਰਾਜਨੀਤੀ ‘ਚ ਵੱਡਾ ਸਿਆਸੀ ਧਮਾਕਾ ਹੋਇਆ ਹੈ। BJP ਪੰਜਾਬ ਦੇ ਉੱਪ ਪ੍ਰਧਾਨ ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਰਵਿੰਦ ਖੰਨਾ ਨੂੰ ਪਾਰਟੀ ‘ਚ ਸ਼ਾਮਿਲ ਕਰਵਾਇਆ ਹੈ।
ਇਹ ਵੀ ਪੜ੍ਹੋ : ਮੋਗਾ: ਮਜ਼ਦੂਰਾਂ ‘ਤੇ ਗੋ/ਲੀਆਂ ਚਲਾਉਣ ਵਾਲੇ 2 ਬ/ਦਮਾਸ਼ਾਂ ਦੀ ਪੁਲਿਸ ਨਾਲ ਮੁਠ/ਭੇੜ, ਪੁਲਿਸ ਨੇ ਦੋਹਾਂ ਨੂੰ ਕੀਤਾ ਕਾਬੂ
ਦੱਸ ਦੇਈਏ ਕਿ ਅਰਵਿੰਦ ਖੰਨਾ ਸਮਾਜਸੇਵੀ ਸੰਸਥਾ ਉਮੀਦ ਫਾਊਂਡੇਸ਼ਨ ਜ਼ਰੀਏ ਫ੍ਰੀ ਮੈਡੀਕਲ ਸਹੂਲਤਾਂ ਦੇਣ ਲਈ ਮਸ਼ਹੂਰ ਰਹੇ ਹਨ। ਖੰਨਾ ਭਾਰਤੀ ਜਨਤਾ ਪਾਰਟੀ ਵਿਚ ਜਨਵਰੀ 2022 ਵਿਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਉਹ ਕਾਂਗਰਸ ਵਿਚ ਸਨ। ਮੌਜੂਦਾ ਸਮੇਂ ਉਹ ਪ੍ਰਦੇਸ਼ ਭਾਜਪਾ ਦੇ ਉਪ ਪ੍ਰਧਾਨ ਹਨ। ਖੰਨਾ, ਭਾਜਪਾ ਪੰਜਾਬ ਦੀ ਕੋਰ ਕਮੇਟੀ ਤੇ ਵਿੱਤ ਸੰਮਤੀ ਦੇ ਮੈਂਬਰ ਵੀ ਸਨ। ਇਸ ਤੋਂ ਪਹਿਲਾਂ ਅਰਵਿੰਦ ਖੰਨਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਜਨਰਲ ਸਕੱਤਰ, ਪੀਪੀਸੀਸੀ ਦੇ ਖਜ਼ਾਨਚੀ ਵਜੋਂ ਕੰਮ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
























