blood and ppe kit selling: ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਲੋਕ ਫ੍ਰੌਡ ਕਰਨ ਤੋਂ ਬਾਜ ਨਹੀਂ ਆ ਰਹੇ। ਇੰਟਰਨੈੱਟ ‘ਤੇ ਕੋਰੋਨਾ ਵਾਇਰਸ ਤੋਂ ਠੀਕ ਹੋਏ ਮਰੀਜ਼ਾਂ ਦੇ ਖੂਨ ਦਾ ਸੌਦਾ ਕੀਤਾ ਜਾ ਰਿਹਾ ਹੈ। ਕੋਵਿਡ 19 ਦੇ ਇਲਾਜ ਤੇ ਨਾਮ ‘ਤੇ ਇਸ ਨੂੰ ਵੱਖ-ਵੱਖ ਦੇਸ਼ਾਂ ‘ਚ ਵੇਚਿਆ ਜਾ ਰਿਹਾ ਹੈ।
ਰਿਪੋਰਟ ਅਨੁਸਾਰ ਖੂਨ ਵੇਚਣ ਵਾਲੇ ਇਸ ਗੱਲ ਦਾ ਦਾਅਵਾ ਕਰ ਰਹੇ ਹਨ ਕਿ ਇਸ ਖੂਨ ਨਾਲ ਕੋਰੋਨਾ ਨਹੀਂ ਹੋਵੇਗਾ। ਇਕ ਲੀਟਰ ਖੂਨ ਦੀ ਕੀਮਤ 10 ਲੱਖ ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਕੋਰੋਨਾ ਨਾਲ ਲੜਨ ਲਈ ਪੀਪੀਈ ਕਿੱਟ ਅਤੇ ਹੋਰ ਸਮਾਨ ਵੀ ਡਾਰਕਨੈੱਟ ‘ਤੇ ਵੇਚਿਆ ਜਾ ਰਿਹਾ ਹੈ।
ਮੁੱਖ ਰਿਸਰਚਰ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਕੁੱਝ ਲੋਕ ਗਲਤ ਤਰੀਕੇ ਨਾਲ ਪੈਸੇ ਕਮਾਉਣਾ ਚਾਹੁੰਦੇ ਹਨ ਅਤੇ ਆਉਣ ਵਾਲੇ ਦਿਨਾਂ ‘ਚ ਇਸਦਾ ਨੈੱਟਵਰਕ ਹੋਰ ਵੀ ਵੱਧ ਸਕਦਾ ਹੈ। ਇਸ ਵਖਤ ਇਸ ਨੂੰ ਰੋਕਣ ਦੀ ਜਰੂਰਤ ਹੈ। ਇੰਟਰਨੈਟ ‘ਤੇ ਵੇਚੀਆਂ ਜਾ ਰਹੀਆਂ ਚੀਜ਼ਾਂ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।