ਬੀਤੀ ਰਾਤ ਜਲੰਧਰ ‘ਚ ਥਾਣਾ ਡਵੀਜ਼ਨ ਦੋ ਅਧੀਨ ਆਉਂਦੇ ਕਪੂਰਥਲਾ ਚੌਕ ਨੇੜੇ ਇੱਕ ਨੌਜਵਾਨ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ।
ਮ੍ਰਿਤਕ ਦੀ ਪਛਾਣ ਰਾਜਿੰਦਰ ਉਰਫ ਕਾਲਾ ਵਜੋਂ ਹੋਈ ਹੈ। ਲਾਸ਼ ਕੋਲੋਂ ਖੂਨ ਨਾਲ ਭਰਿਆ ਲੱਕੜੀ ਦਾ ਟੁਕੜਾ ਤੇ ਇੱਟਾਂ ਬਰਾਮਦ ਹੋਈਆਂ ਹਨ। ਮ੍ਰਿਤਕ ਪਾਰਸ ਅਸਟੇਟ ਦਾ ਰਹਿਣ ਵਾਲਾ ਸੀ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਗਾਰਡ ਨੂੰ ਇਕ ਇੰਟਰਲਾਕਿੰਗ ਟਾਈਲ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ ਜਿਸ ਤੋਂ ਬਾਅਦ ਇਕ ਸੋਟੀ ਨਾਲ ਵੀ ਉਸ ‘ਤੇ ਵਾਰ ਕੀਤੇ ਗਏ ।
ਇਹ ਵੀ ਪੜ੍ਹੋ : ਜਲੰਧਰ ਦੇ ਪ੍ਰਾਈਵੇਟ ਹਸਪਤਾਲ ਦੀ ਸਟਾਫ ਨਰਸ ਨੇ ਭੇਦਭਰੇ ਹਾਲਾਤਾਂ ‘ਚ ਕੀਤੀ ਖੁਦਕੁਸ਼ੀ
ਸੁਰੱਖਿਆ ਗਾਰਡ ਦੀ ਲਾਸ਼ ਕਪੂਰਥਲਾ ਚੌਕ ਤੋਂ ਥੋੜ੍ਹਾ ਅੱਗੇ ਇਕ ਕੰਪਲੈਕਸ ਵਿਚ ਮਿਲੀ ਹੈ । ਪੁਲਿਸ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤੀ ਹੈ। ਘਟਨਾ ਵਾਲੀ ਥਾਂ ‘ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਸਕਿਓਰਿਟੀ ਗਾਰਡ ਦੇ ਭਤੀਜੇ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਸੀ ਜਿਸ ਤੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਚਾਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਰਾਜਿੰਦਰ ਉਰਫ ਕਾਲੇ ਦਾ ਕੁਝ ਦਿਨ ਪਹਿਲਾਂ ਕੂੜਾ ਚੁੱਕਣ ਵਾਲੇ ਵਿਅਕਤੀ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਤੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਉਸ ਰੰਜਿਸ਼ ਦੇ ਚੱਲਦਿਆਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕਾਂਗਰਸ ‘ਚ ਹੋਈ ਗੜਬੜੀ ਨੂੰ ਸੁਲਝਾਉਣ ਲਈ ਹਾਈਕਮਾਨ ਵੱਲੋਂ ਗਠਿਤ ਕੀਤੀ ਗਈ 3 ਮੈਂਬਰੀ ਕਮੇਟੀ , ਪਹਿਲੀ ਮੀਟਿੰਗ ਅੱਜ