Bollywood stars speak against: ਕੋਰੋਨਾ ਵਇਰਸ ਕਾਰਨ ਲਾਕਡਾਊਨ ਨੂੰ ਭਾਰਤ 17 ਮਈ ਤੱਕ ਵਧਾ ਦਿੱਤਾ ਗਿਆ ਹੈ। ਲਾਕਡਾਊਨ ਦੌਰਾਨ ਬਾਲੀਵੁੱਡ ਸਿਤਾਰੇ ਨਾ ਸਿਰਫ਼ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਬਲਕਿ ਉਹ ਕਈ ਹੋਰ ਜਾਗਰੂਕਤਾ ਅਤੇ ਸਮਾਜਿਕ ਕੰਮਾਂ ‘ਚ ਵੀ ਆਪਣਾ ਯੋਗਦਾਨ ਪਾ ਰਹੇ ਹਨ। ਅਦਾਕਾਰਾ ਰਿਚਾ ਚੱਡਾ, ਕਲਕਿ ਕੇਕਲਾਂ ਅਤੇ ਆਦਿਲ ਹੁਸੈਨ ਵਰਗੇ ਕਈ ਸੈਲੇਬਸ ਇਕੱਠੇ ਹੋ ਕੇ ਘਰੇਲੂ ਹਿੰਸਾ ਖ਼ਿਲਾਫ਼ ਆਵਾਜ਼ ਚੁੱਕ ਰਹੇ ਹਨ। ਉਨ੍ਹਾਂ ਨੇ ਲਾਕਡਾਊਨ ਸਮੇਂ ਘਰੇਲੂ ਹਿੰਸਾ ਦੇ ਵੱਧਦੇ ਮਾਮਲਿਆਂ ‘ਤੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ।
ਕਰੀਨਾ ਕਪੂਰ ਨਾਲ ਕੰਮ ਕਰ ਚੁੱਕੀ ਬਾਲੀਵੁਡ ਅਦਾਕਾਰਾ ਰਿਚਾ ਚੱਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਸ਼ੁਰੂ ਕੀਤੀ ਗਈ ਮੁਹਿੰਮ ‘ਚ ਕਮਜ਼ੋਰ ਮਾਨਸਿਕ ਸਿਹਤ ਕਾਰਨ ਪੈਦਾ ਹੋਏ ਮੁੱਦਿਆਂ ਬਾਰੇ ਵੀ ਗੱਲ ਕੀਤੀ ਗਈ ਹੈ। ਰਿਚਾ ਅਤੇ ਕਲਕਿ ਤੋਂ ਇਲਾਵਾ ਪੁਲਿਸ ਸਮਾਰਟ ਅਤੇ ਕਾਮੇਡੀਅਨ ਮਲਿਕਾ ਦੁਆ ਵੀ ਅੱਗੇ ਆਏ ਹਨ। ਉਨ੍ਹਾਂ ਨੇ ਘਰਾਂ ‘ਚ ਕੰਮਾਂ ਦੀ ਬਰਾਬਰ ਵੰਡ ਲਈ ਯਤਨ ਕਰਨ ਦੀ ਅਪੀਲ ਕੀਤੀ ਹੈ। ਸਟਾਰਸ ਨੇ ਇਕ ਨੰਬਰ ਵੀ ਸ਼ੇਅਰ ਕੀਤਾ, ਜਿਸ ‘ਤੇ ਲੋਕਾਂ ਤੋਂ ਘਰੇਲੂ ਹਿੰਸਾ ਅਤੇ ਮੈਂਟਲ ਹੈਲਥ ਸਬੰਧੀ ਵਿਸ਼ਿਆਂ ‘ਤੇ ਸ਼ਿਕਾਇਤ ਦਰਜ ਕਰਵਾਉਣ ਦੀ ਅਪੀਲ ਕੀਤੀ ਗਈ ਹੈ।
ਜਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸਤੋਂ ਪਹਿਲਾਂ ਵੀ ਬਾਲੀਵੁੱਡ ਸੈਲੇਬਸ ਅਜਿਹੇ ਕੰਮ ਕਰ ਚੁੱਕੇ ਹਨ। ਕੁਝ ਦਿਨ ਪਹਿਲਾਂ ਕਈ ਵੱਡੇ ਬਾਲੀਵੁੱਡ ਸੈਲੇਬਸ ਇਕੱਠੇ ਆ ਕੇ ਘਰੇਲੂ ਹਿੰਸਾ ਖ਼ਿਲਾਫ਼ ਆਵਾਜ਼ ਚੁੱਕ ਚੁੱਕੇ ਹਨ। ਉਥੇ ਹੀ ਬਾਲੀਵੁੱਡ ਸੈਲੇਬਸ ਕੋਵਿਡ-19 ਮਹਾਮਾਰੀ ‘ਚ ਲੋਕਾਂ ਦੀ ਮਦਦ ਲਈ ਫੰਡ ਵੀ ਇਕੱਠਾ ਕਰ ਰਹੇ ਹਨ। ਬਾਲੀਵੁੱਡ ਦੇ ਅਜਿਹੀ ਕਈ ਸਿਤਾਰੇ ਹਨ ਜਿਨ੍ਹਾਂ ਨੇ ਪੀਐੱਮ ਕੇਅਰਸ ਫੰਡ ਵਿੱਚ ਲੱਖਾਂ ਕਰੋੜਾਂ ਰੁਪਏ ਦਾਨ ਕੀਤੇ ਹਨ ਅਤੇ ਕਈਆਂ ਨੇ ਤਾਂ ਰਾਸ਼ਨ ਤੇ ਕਈ ਹੋਰ ਤਰੀਕਿਆਂ ਨਾਲ ਵੀ ਮਦਦ ਕੀਤੀ ਹੈ।