Boris Johnson reveals doctors: ਲੰਡਨ: ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਦੇ ਮਰੀਜ਼ ਰਹਿ ਚੁੱਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇੱਕ ਇੰਟਰਵਿਊ ਵਿੱਚ ਹੈਰਾਨੀਜਨਕ ਖੁਲਾਸਾ ਕੀਤਾ ਹੈ । ਜਿਸ ਵਿੱਚ ਉਨ੍ਹਾਂ ਦੱਸਿਆ ਕਿ ਇਲਾਜ ਦੌਰਾਨ ਡਾਕਟਰਾਂ ਨੇ ਉਨ੍ਹਾਂ ਦੀ ਮੌਤ ਦੇ ਐਲਾਨ ਦੀ ਤਿਆਰੀ ਕਰ ਲਈ ਸੀ । ਜਾਨਸਨ ਨੇ ਦੱਸਿਆ ਕਿ ਕੋਵਿਡ-19 ਦੇ ਵਿਰੁੱਧ ਆਪਣੀ ਲੜਾਈ ਨੂੰ ਮੌਤ ਨਾਲ ਸਾਹਮਣਾ ਕਰਨ ਵਾਲਾ ਅਨੁਭਵ ਦੱਸਿਆ । ਦੀ ਸਨ ਨਾਲ ਗੱਲਬਾਤ ਕਰਦਿਆਂ ਜਾਨਸਨ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਿੰਦਾ ਰੱਖਣ ਲਈ ਕਈ ਲੀਟਰ ਆਕਸੀਜਨ ਦਿੱਤੀ ਗਈ ।
ਇਸ ਸਬੰਧੀ ਗੱਲ ਕਰਦਿਆਂ 55 ਸਾਲਾਂ ਜਾਨਸਨ ਨੇ ਦੱਸਿਆ ਕਿ ਉਹ ਬਹੁਤ ਹੀ ਮੁਸ਼ਕਿਲ ਸਮਾਂ ਸੀ । ਇਸ ਗੱਲ ਤੋਂ ਮੈਂ ਇਨਕਾਰ ਨਹੀਂ ਕਰਾਂਗਾ । ਉਨ੍ਹਾਂ ਦੱਸਿਆ ਕਿ ਸਟਾਲਿਨ ਦੀ ਮੌਤ ਦੀ ਤਰਜ ‘ਤੇ ਡਾਕਟਰਾਂ ਨੇ ਪਲਾਨਿੰਗ ਕਰ ਲਈ ਸੀ । ਆਈ.ਸੀ.ਯੂ. ਵਿੱਚ ਵੀ ਮੇਰੀ ਸਿਹਤ ਵਿੱਚ ਸੁਧਾਰ ਨਹੀਂ ਸੀ ਹੋ ਰਿਹਾ, ਜਿਸ ਕਾਰਨ ਡਾਕਟਰਾਂ ਨੇ ਮਜਬੂਰੀ ਵਿੱਚ ਮੇਰੀ ਮੌਤ ਦੇ ਐਲਾਨ ਕਰਨ ਦੇ ਬਾਰੇ ਵਿਚ ਤਿਆਰੀ ਕਰ ਲਈ ਸੀ । ਮੇਰੀ ਸਥਿਤੀ ਬਿਹਤਰ ਨਹੀਂ ਸੀ ਅਤੇ ਮੈਨੂੰ ਇਹ ਪਤਾ ਸੀ ਕਿ ਕਿਸੇ ਅਚਾਨਕ ਘਟਨਾ ਨੂੰ ਲੈ ਕੇ ਯੋਜਨਾ ਤਿਆਰ ਹੈ ।
ਜਾਨਸਨ ਨੇ ਹਸਪਤਾਲ ਵਿੱਚ ਇਲਾਜ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਨੀਟਰ ‘ਤੇ ਦਿਸਣ ਵਾਲਾ ਇੰਡੀਕੇਟਰ ਲਗਾਤਾਰ ਗਲਤ ਦਿਸ਼ਾ ਵਿੱਚ ਜਾ ਰਿਹਾ ਸੀ । ਇਸ ਦੌਰਾਨ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਕੋਰੋਨਾ ਵਾਇਰਸ ਦਾ ਕੋਈ ਇਲਾਜ ਨਹੀਂ ਹੈ । ਇਲਾਜ ਦੇ ਦੌਰਾਨ ਜਾਨਸਨ ਲਗਾਤਾਰ ਖੁਦ ਤੋਂ ਸਵਾਲ ਪੁੱਛ ਰਹੇ ਸਨ ਕਿ ਉਹ ਕਿਵੇਂ ਇਸ ਸਥਿਤੀ ਵਿਚੋਂ ਬਾਹਰ ਨਿਕਲਣਗੇ । ਉਨ੍ਹਾਂ ਕਿਹਾ ਕਿ ਇਹ ਮੰਨਣਾ ਮੁਸ਼ਕਲ ਹੋ ਰਿਹਾ ਸੀ ਕਿ ਕਿਵੇਂ ਕੁਝ ਹੀ ਦਿਨਾਂ ਵਿੱਚ ਤਬੀਅਤ ਇੰਨੀ ਜ਼ਿਆਦਾ ਖਰਾਬ ਹੋ ਗਈ । ਮੈਨੂੰ ਯਾਦ ਹੈ ਕਿ ਮੈਂ ਨਿਰਾਸ਼ ਸੀ । ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਮੈਂ ਬਿਹਤਰ ਕਿਉਂ ਨਹੀਂ ਹੋ ਪਾ ਰਿਹਾ ।
ਜਾਨਸਨ ਨੇ ਦੱਸਿਆ ਕਿ ਚੰਗੀ ਗੱਲ ਇਹ ਰਹੀ ਕਿ ਠੀਕ ਹੋਣ ਦੇ ਕੁਝ ਦਿਨ ਬਾਅਦ ਹੀ ਉਨ੍ਹਾਂ ਦੀ ਮੰਗੇਤਰ ਕੈਰੀ ਸਾਈਮੰਡਸ ਨੇ ਬੇਟੇ ਨੂੰ ਜਨਮ ਦਿੱਤਾ । ਉਹਨਾਂ ਨੇ ਆਪਣੇ ਬੇਟੇ ਦਾ ਨਾਮ ਨਿਕੋਲਸ ਉਹਨਾਂ ਡਾਕਟਰਾਂ ਨਿਕੋਲਸ ਪ੍ਰਾਈਸ ਅਤੇ ਨਿਕਲੋਸ ਹਾਰਟ ਦੇ ਨਾਮ ‘ਤੇ ਰੱਖਣ ਦਾ ਫੈਸਲਾ ਲਿਆ ਹੈ ਜਿਨ੍ਹਾਂ ਨੇ ਉਨ੍ਹਾਂ ਦੀ ਜਾਨ ਬਚਾਈ ।