ਸਰਹੱਦ ਪਾਰ ਕਰਨ ਨੂੰ ਲੈ ਕੇ BSF ਵੱਲੋਂ ਐਡਵਾਇਜਰੀ ਜਾਰੀ ਕੀਤੀ ਗਈ ਹੈ। ਪਾਕਿ ਰੇਂਜਰਾਂ ਵੱਲੋਂ BSF ਜਵਾਨ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਫੋਰਸ ਨੇ ਜਵਾਨਾਂ ਨੂੰ ਸਰਹੱਦੀ ਗਸ਼ਤ ਦੌਰਾਨ ਸਖਤ ਸਲਾਹ ਜਾਰੀ ਕਰ ਦਿੱਤੀ ਗਈ ਹੈ।
ਸੀਨੀਅਰ BSF ਅਧਿਕਾਰੀ ਇਹ ਕਹਿੰਦੇ ਹਨ ਕਿ ਇਹ ਸਲਾਹ ਉਨ੍ਹਾਂ ਦੀ ਨਿਯਮਿਤ ਬ੍ਰੀਫਿੰਗ ਦਾ ਹਿਸਾ ਹੈ ਤੇ ਪਾਕਿਸਤਾਨੀ ਰੇਂਜਰਾਂ ਵੱਲੋਂ ਗਸ਼ਤ ਡਿਊਟੀ ਦੌਰਾਨ ਜਵਾਨ ਨੂੰ ਹਿਰਾਸਤ ਵਿਚ ਲੈਣ ਦੇ ਬਾਅਦ ਸਾਰੀਆਂ ਗਸ਼ਤ ਪਾਰਟੀਆਂ ਨੂੰ ਗਸ਼ਤ ਦੌਰਾਨ ਵਾਧੂ ਸੁਚੇਤ ਰਹਿਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਤੇ ਸਰਹੱਦ ਉਤੇ ਚੱਲ ਰਹੇ ਤਣਾਅ ਵਿਚਾਲੇ ਜਵਾਨਾਂ ਨੂੰ ਵਾਧੂ ਸਾਵਧਾਨ ਰਹਿਣਾ ਹੋਵੇਗਾ ਤੇ ਗਸ਼ਤ ਦੌਰਾਨ ਅਣਜਾਨੇ ਵਿਚ ਵੀ ਸਰਹੱਦ ਪਾਰ ਕਰਨ ਤੋਂ ਬਚਣ ਲਈ ਕਿਹਾ ਗਿਆ ਹੈ। ਸਰਹਦ ‘ਤੇ ਖੇਤਾਂ ਵਿਚ ਕੰਮ ਕਰਨ ਲਈ ਕਿਸਾਨਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਹੈ।
ਦੱਸ ਦੇਈਏ ਕਿ ਜਵਾਨ ਜੋ ਪਾਕਿ ਰੇਂਜਰਾਂ ਵੱਲੋਂ ਫੜਿਆ ਗਿਆ ਸੀ ਉਸ ਦੇ ਬਾਅਦ BSF ਵੱਲੋਂ ਇਹ ਐਡਵਾਈਜਰੀ ਜਾਰੀ ਕੀਤੀ ਹੈ। ਅਧਿਕਾਰੀ ਨੇ ਇਹ ਵੀ ਕਿਹਾ ਕਿ ਪੰਜਾਬ ਸਰਹੱਦ ਉਤੇ ਅਜਿਹੀਆਂ ਘਨਟਾਵਾਂ ਆਮ ਹਨ ਜਿਥੇ ਦੋਵੇਂ ਪਾਸਿਆਂ ਦੇ ਜਵਾਨ ਅਕਸਰ ਅਣਜਾਣੇ ਵਿਚ ਸਰਹੱਦ ਪਾਰ ਕਰ ਜਾਂਦੇ ਹਨ ਤੇ ਇਕ ਹੀ ਫਲੈਗ ਮੀਟਿੰਗ ਵਿਚ ਮਾਮਲੇ ਨੂੰ ਹੱਲ ਕਰਨ ਲਈ ਇਕ ਹੀ ਫਲੈਗ ਵਰਤਿਆ ਜਾਂਦਾ ਹੈ ਪਰ ਇਸ ਵਾਰ ਪਾਕਿਸਤਾਨ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਮੀਟਿੰਗ ਲਈ ਨਹੀਂ ਆ ਰਿਹਾ ਤੇ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਪਹਿਲਗਾਮ ਹਮਲੇ ਦੇ ਬਾਅਦ ਚੱਲ ਰਹੇ ਤਣਾਅ ਵਿਚਕਾਰ ਪਾਕਿਸਤਾਨ ਕੋਈ ਜਵਾਬ ਨਹੀਂ ਦੇ ਰਿਹਾ ਪਰ ਅਸੀਂ ਪਾਕਿ ਰੇਂਜਰਾਂ ਕੋਲ ਆਪਣਾ ਵਿਰੋਧ ਦਰਜ ਕਰਵਾਇਆ ਤੇ ਜਵਾਨ ਨੂੰ ਵਾਪਸ ਲਿਆਉਣ ਲਈ ਸਾਰੀਆਂ ਕੋਸ਼ਿਸ਼ਾਂ ਜਾਰੀ ਹਨ।
ਵੀਡੀਓ ਲਈ ਕਲਿੱਕ ਕਰੋ -:
























