ਭਾਰਤੀ ਖੇਤਰ ‘ਚ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਭੇਜਣ ਦੇ ਮਾਮਲੇ ਲਗਾਤਾਰ ਜਾਰੀ ਹਨ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦੇਖਿਆ ਗਿਆ। ਜਿਸ ‘ਤੇ ਸੀਮਾ ਸੁਰੱਖਿਆ ਬਲ (BSF) ਦੀ 113 ਬਟਾਲੀਅਨ ਵੱਲੋਂ ਬਾਰਡਰ ਆਊਟ ਪੋਸਟ (BOP) ‘ਤੇ ਪਾਕਿਸਤਾਨੀ ਡਰੋਨ ‘ਤੇ ਫਾਇਰਿੰਗ ਕੀਤੀ ਗਈ। ਇਸ ਮਗਰੋਂ BSF ਜਵਾਨਾਂ ਨੂੰ ਤਲਾਸ਼ੀ ਦੌਰਾਨ 4 ਪੈਕੇਟ ਹੈਰੋਇਨ ਦੇ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ : ਕਰਨਾਟਕ ‘ਚ ਵਿਆਹ ‘ਤੋਂ ਇਨਕਾਰ ਕਰਨ ‘ਤੇ 17 ਸਾਲਾਂ ਲੜਕੀ ‘ਤੇ ਐਸਿਡ ਅਟੈਕ, ਦੋਸ਼ੀ ਗ੍ਰਿਫਤਾਰ
ਜਾਣਕਾਰੀ ਅਨੁਸਾਰ ਸ਼ਨੀਵਾਰ ਦੇਰ ਰਾਤ BSF ਦੀ 113 ਬਟਾਲੀਅਨ ਗਸ਼ਤ ਕਰ ਰਹੀ ਸੀ। ਇਸ ਦੌਰਾਨ ਉਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਡਰੋਨ ਨੂੰ ਰੋਕਣ ਲਈ ਜਵਾਨਾਂ ਨੇ ਗੋਲੀਬਾਰੀ ਕੀਤੀ। ਜਿਸ ਮਗਰੋਂ ਡਰੋਨ ਹੇਠਾਂ ਡਿੱਗ ਗਿਆ। ਇਸ ‘ਤੋਂ ਬਾਅਦ BSF ਅਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ DIG ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ 4 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਡਰੋਨ ਨੂੰ ਡੇਗਿਆ ਗਿਆ ਹੈ, ਉਹ 9 ਕਿਲੋ ਹੈਰੋਇਨ ਚੁੱਕ ਕੇ 15 ਕਿਲੋਮੀਟਰ ਤੱਕ ਉੱਡ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: