ਕੇਂਦਰ 1 ਫਰਵਰੀ ਨੂੰ ਆਮ ਬਜਟ ਪੇਸ਼ ਕਰ ਸਕਦੀ ਹੈ। ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ ਹੋਈ। ਬੈਠਕ ਵਿਚ ਸੰਸਦ ਦੇ ਆਗਾਮੀ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਪ੍ਰਸਤਾਵ ਰੱਖਿਆ ਗਿਆ। ਸਿਆਸੀ ਮਾਮਲਿਆਂ ‘ਤੇ ਕੈਬਨਿਟ ਕਮੇਟੀ ਨੇ ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ 28 ਜਨਵਰੀ ਤੋਂ ਕਰਨ ਤੇ 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ ਹੈ। ਸੂਤਰਾਂ ਮੁਤਾਬਕ ਇਨ੍ਹਾਂ ਤਰੀਕਾਂ ‘ਤੇ ਆਖਰੀ ਫੈਸਲਾ ਲਿਆ ਜਾਣਾ ਬਾਕੀ ਹੈ ਤੇ ਜਲਦ ਹੀ ਇਸ ਦਾ ਐਲਾਨ ਹੋ ਸਕਦਾ ਹੈ।
ਬਜਟ ਸੈਸ਼ਨ ਦੋ ਹਿੱਸਿਆਂ ਵਿਚ ਆਯੋਜਿਤ ਕੀਤਾ ਜਾਂਦਾ ਹੈ। ਪਹਿਲੇ ਤੇ ਦੂਜੇ ਹਿੱਸੇ ਦੇ ਵਿਚ ਛੁੱਟੀ ਰੱਖੀ ਜਾਂਦੀ ਹੈ ਤਾਂ ਕਿ ਸੰਸਦੀ ਸਥਾਈ ਕਮੇਟੀਆਂ ਵੱਖ-ਵੱਖ ਮੰਤਰਾਲਿਆਂ ਦੀ ਮੰਗਾਂ ਦੀ ਜਾਂਚ ਕਰ ਸਕੇ। ਸੂਤਰਾਂ ਨੇ ਦੱਸਿਆ ਕਿ ਬੈਠਕ ਵਿਚ ਬਜਟ ਸੈਸ਼ਨ ਦੀ ਸ਼ੁਰੂਆਤ ਲਈ 28 ਜਨਵਰੀ ਤੇ 31 ਜਨਵਰੀ ਦੋ ਸੰਭਾਵਿਤ ਤਰੀਕਾਂ ‘ਤੇ ਚਰਚਾ ਹੋਈ, ਜਿਨ੍ਹਾਂ ਵਿਚੋਂ ਕਿਸੇ ਇਕ ‘ਤੇ ਆਖਰੀ ਫੈਸਲਾ ਜਲਦ ਲਿਆ ਜਾਵੇਗਾ। ਆਮ ਤੌਰ ‘ਤੇ ਬਜਟ ਦਾ ਸੈਸ਼ਨ ਜਨਵਰੀ ਤੇ ਆਖਰੀ ਹਫਤੇ ਵਿਚ ਹੀ ਸ਼ੁਰੂ ਹੁੰਦਾ ਹੈ। ਮੰਨਿਆ ਜਾ ਰਿਹਾ ਹੈ ਕਿ 29 ਜਨਵਰੀ ਨੂੰ ਆਰਥਿਕ ਸਰਵੇਖਣ ਨੂੰ ਸਦਨ ਵਿਚ ਰੱਖਿਆ ਜਾਵੇਗਾ। ਇਸ ਦੇ ਅਗਲੇ ਪੜਾਅ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨਗੇ।
ਇਹ ਵੀ ਪੜ੍ਹੋ : ਜਨਮਦਿਨ ਵਾਲੇ ਦਿਨ ਨੌਜਵਾਨ ਦਾ ਕ.ਤ/ਲ, ਪੁਰਾਣੀ ਰੰਜਿਸ਼ ਦੇ ਚੱਲਦਿਆਂ ਅਣਪਛਾਤਿਆਂ ਨੇ ਵਾ.ਰ.ਦਾ/ਤ ਨੂੰ ਦਿੱਤਾ ਅੰਜਾਮ
ਕੇਂਦਰੀ ਬਜਟ ਕਈ ਸਾਲਾਂ ਤੋਂ 1 ਫਰਵਰੀ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਸ ਸਾਲ 1 ਫਰਵਰੀ ਨੂੰ ਐਤਵਾਰ ਹੈ ਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਸਰਕਾਰ ਵਿੱਤੀ ਪ੍ਰਕਿਰਿਆਵਾਂ ਵਿਚ ਨਿਸ਼ਚਿਤਤਾ ਬਣਾਈ ਰੱਖਣ ਲਈਕੇਂਦਰੀ ਬਜਟ ਪੇਸ਼ ਕਰਨ ਦੀ ਤਰੀਕ ਨਹੀਂ ਬਦਲੇਗੀ। ਭਾਰਤ ਵਿਚ ਲੰਬੇ ਸਮੇਂ ਤੱਕ ਕੇਂਦਰੀ ਬਜਟ 28 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਰਿਹਾ। ਸਾਲ 2017 ਵਿਚ ਮੋਦੀ ਸਰਕਾਰ ਨੇ ਇਸ ਪ੍ਰੰਪਰਾ ਨੂੰ ਬਦਲਦੇ ਹੋਏ ਬਜਟ ਪੇਸ਼ ਕਰਨ ਦੀ ਤਰੀਕ 1 ਫਰਵਰੀ ਕਰ ਦਿੱਤੀ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2026 ਨੂੰ ਲਗਾਤਾਰ 9ਵੀਂ ਵਾਰ ਬਜਟ ਪੇਸ਼ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
























