ਦਿੱਲੀ ਤੇ ਅੰਮ੍ਰਿਤਸਰ ਵਿਚ ਬੁਲੇਟ ਟ੍ਰੇਨ ਦੇ ਪ੍ਰਾਜੈਕਟ ਨੂੰ ਕੇਂਦਰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਲੋਕਾਂ ਦਾ ਸਫਰ ਆਸਾਨ ਬਣਾਉਣ ਲਈ ਕੇਂਦਰ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ। ਇਸ ਪ੍ਰਾਜੈਕਟ ਤਹਿਤ ਪੰਜਾਬ ਦੇ 321 ਪਿੰਡਾਂ ਦੀ ਜ਼ਮੀਨ ਐਕੁਵਾਇਰ ਕੀਤੀ ਜਾਵੇਗੀ।
ਜ਼ਮੀਨ ਐਕੁਵਾਇਰ ਹੋਣ ਨਾਲ ਜ਼ਮੀਨ ਮਾਲਕਾਂ ਨੂੰ ਕੀਮਤ ਨਾਲੋਂ ਪੰਜ ਗੁਣਾ ਜ਼ਿਆਦਾ ਮੁਆਵਜ਼ਾ ਮਿਲੇਗਾ, ਦੂਜੇ ਪਾਸੇ ਇਸ ਨਾਲ ਲੋਕਾਂ ਦਾ ਸਫਰ ਵੀ ਕਾਫੀ ਆਸਾਨ ਹੋ ਜਾਵੇਗਾ। ਕੇਂਦਰ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਕੇ ਬੁਲੇਟ ਟ੍ਰੇਨ ਦੇ ਨਿਰਮਾਣ ਵਿਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਹੈ।
ਇਸ ਬੁਲੇਟ ਟ੍ਰੇਨ ਦਾ ਰੂਟ ਦਿੱਲੀ-ਅੰਮ੍ਰਿਤਸਰ ਵਿਚ ਜਲੰਧਰ, ਲੁਧਿਆਣਾ, ਚੰਡੀਗੜ੍ਹ,ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਪਾਨੀਪਤ, ਸੋਨੀਪਤ, ਝੱਜਰ, ਬਹਾਦਰਗੜ੍ਹ ਸਣੇ 15 ਹੋਰ ਸਟੇਸ਼ਨ ਹੋਣਗੇ। ਇਹ ਅਧਿਕਤਮ ਰਫਤਾਰ 350 ਕਿਲੋਮੀਟਰ ਪ੍ਰਤੀ ਘੰਟਾ ਤੇ ਔਸਤ ਰਫਤਾਰ 250 ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ। ਇਸ ਤੋਂ ਇਲਾਵਾ ਇਸ ਟ੍ਰੇਨ ਵਿਚ 750 ਯਾਤਰੀ ਇਕ ਵਾਰ ਵਿਚ ਸਫਰ ਕਰ ਸਕਣਗੇ।
ਇਸ ਬੁਲੇਟ ਟ੍ਰੇਨ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਤੇ ਦਿੱਲੀ ਦੇ ਵਿਚ ਦਾ ਸਫਰ ਆਸਾਨ ਹੋ ਜਾਵੇਗਾ ਬੁਲੇਟ ਟ੍ਰੇਨ ਹੋਰ ਟ੍ਰੇਨਾਂ ਦੇ ਮੁਕਾਬਲੇ ਤੇਜ਼ ਰਫਤਾਰ ਨਾਲ ਚੱਲਦੀ ਹੈ। ਇਸ ਨਾਲ ਸਮੇਂ ਦੀ ਵੀ ਬਚਤ ਹੋਵੇਗੀ। ਲੋਕ ਸਿਰਫ 2 ਘੰਟੇ ਵਿਚ ਦਿੱਲੀ-ਅੰਮ੍ਰਿਤਸਰ ਦਾ ਸਫਰ ਤੈਅ ਕਰ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੇ ਇਸ ਪ੍ਰਾਜੈਕਟ ਦੀ ਲਾਗਤ 61 ਹਜ਼ਾਰ ਕਰੋੜ ਰੁਪਏ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਪ੍ਰਾਪਰਟੀ ਟੈਕਸ ‘ਚ ਵਾਧੇ ਤੋਂ ਨਾਰਾਜ਼ ਹੋਏ BJP ਕੌਂਸਲਰ, ਦੇ ਸਕਦੇ ਹਨ ਅਸਤੀਫਾ
ਇਸ ਬੁਲੇਟ ਟ੍ਰੇਨ ਦੇ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਪੰਜਾਬ ਸਣੇ ਦਿੱਲੀ-ਹਰਿਆਣਾ ਦੀ ਜ਼ਮੀਨ ਐਕੁਵਇਰ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ 343 ਪਿੰਡਾਂ ਦੀ ਜ਼ਮੀਨ ਐਕੁਵਾਇਰ ਕੀਤੀ ਜਾਵੇਗੀ। ਕਿਸਾਨਾਂ ਨੂੰ ਜ਼ਮੀਨਾਂ ‘ਤੇ 5 ਗੁਣਾ ਵੱਧ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰਾਜੈਕਟ ਵਿਚ ਸਭ ਤੋਂ ਵੱਧ ਜ਼ਮੀਨ ਪੰਜਾਬ ਤੋਂ ਖਰੀਦੀ ਜਾਵੇਗੀ ਜਿਸ ਵਿਚ ਜਲੰਧਰ ਦੇ 49, ਮੋਹਾਲੀ ਦੇ 39, ਲੁਧਿਆਣਾ ਦੇ 37, ਫਤਿਹਗੜ੍ਹ ਸਾਹਿਬ ਦੇ 25, ਅੰਮ੍ਰਿਤਸਰ ਦੇ 22, ਕਪੂਰਥਲਾ ਦੇ 12 ਤੇ ਰੂਪਨਗਰ ਤੇ ਤਰਨਤਾਰਨ ਦਾ ਇਕ-ਇਕ ਪਿੰਡ ਸ਼ਾਮਲ ਹੋਵੇਗਾ। ਇਹ ਪ੍ਰਾਜੈਕਟ ਜਲਦ ਹੀ ਸ਼ੁਰੂ ਹੋ ਜਾ ਰਿਹਾ ਹੈ ਜਿਸ ਨਾਲ ਪੰਜਾਬ ਵਾਸੀਆਂ ਨੂੰ ਕਾਫੀ ਵੱਡਾ ਫਾਇਦਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
























