Bus caught in : ਲਹਿਰਾਗਾਗਾ ਸ਼ਹਿਰ ਦੇ ਵਿਚਕਾਰ ਬਣੇ ਰੇਲਵੇ ਅੰਡਰ ਬ੍ਰਿਜ ‘ਚ ਮੀਂਹ ਪੈਣ ਕਾਰਨ 10-10 ਫੁੱਟ ਪਾਣੀ ਭਰ ਗਿਆ। ਜਿਸ ਕਾਰਨ ਇਸ ਵਿੱਚੋਂ ਲੰਘ ਰਹੀ ਸਵਾਰੀਆਂ ਨਾਲ ਭਰੀ ਬੱਸ ਪਾਣੀ ਵਿੱਚ ਫਸ ਗਈ।
ਜਦੋਂ ਸਵਾਰੀਆਂ ਨੇ ਰੌਲਾ ਪਾਇਆ ਤਾਂ ਉਥੇ ਹਫੜਾ-ਦਫੜੀ ਮੱਚ ਗਈ, ਜਿਸ ਤੋਂ ਬਾਅਦ ਲੋਕ ਪੌੜੀ ਦੇ ਸਹਾਰੇ ਬਾਹਰ ਆਏ ਤੇ ਕਈਆਂ ਨੂੰ ਸ਼ੀਸ਼ੇ ਤੋੜ ਕੇ ਬੱਸ ਵਿਚੋਂ ਬਾਹਰ ਕੱਢਿਆ ਗਿਆ। ਮੀਂਹ ਦੇ ਖੜ੍ਹੇ ਪਾਣੀ ਕਾਰਨ ਸਵਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮਹੱਤਵਪੂਰਣ ਗੱਲ ਇਹ ਹੈ ਕਿ ਹਲਕੀ ਜਿਹੀ ਬਾਰਸ਼ ਕਾਰਨ ਬ੍ਰਿਜ ਦੇ ਹੇਠਾਂ ਪਾਣੀ ਭਰ ਗਿਆ ਪਰ ਸਰਕਾਰ ਜਾਂ ਰੇਲਵੇ ਵਿਭਾਗ ਵੱਲੋਂ ਇਸ ਪਾਣੀ ਨੂੰ ਬਾਹਰ ਕੱਢਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ। ਪਾਣੀ ਭਰਨ ਤੋਂ ਬਾਅਦ ਜਦੋਂ ਆਵਾਜਾਈ ਬੰਦ ਹੋ ਜਾਂਦੀ ਹੈ ਉਦੋਂ ਹੀ ਆਰਜ਼ੀ ਪ੍ਰਬੰਧ ਕਰਦਿਆਂ ਮੋਟਰ ਜਾਂ ਇੰਜਣ ਰਾਹੀਂ ਪਾਣੀ ਕੱਢਿਆ ਜਾਂਦਾ ਹੈ। ਸ਼ਹਿਰਵਾਸੀਆਂ ਮੰਗ ਹੈ ਕਿ ਇਸ ਅੰਡਰਬ੍ਰਿਜ ਵਿਚ ਖੱਡੇ ਪਾਣੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਪਾਣੀ ਦੀ ਨਿਕਾਸੀ ਲਈ ਸਮਰਸੀਬਲ ਪੰਪ ਆਦਿ ਲਗਾਇਆ ਜਾਵੇ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ।
ਇਹ ਵੀ ਪੜ੍ਹੋ : ਖੰਨਾ ਪੁਲਿਸ ਵੱਲੋਂ 11 ਪਿਸਤੌਲਾਂ ਤੇ 25 ਮੈਗਜ਼ੀਨਾਂ ਸਣੇ 2 ਕਾਬੂ