ਨੇਪਾਲ ਦੇ ਧਾਦਿੰਗ ਜ਼ਿਲ੍ਹੇ ਵਿਚ ਸੋਮਵਾਰ ਦੇਰ ਰਾਤ ਸਵਾਰੀਆਂ ਨਾਲ ਭਰੀ ਹੋਈ ਬੱਸ ਹਾਈਵੇ ਤੋਂ ਨਦੀ ਡਿੱਗ ਗਈ। ਰਿਪੋਰਟ ਮੁਤਾਬਕ ਹਾਦਸੇ ਵਿਚ 18 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 25 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿਚ ਇਕ ਪੁਰਸ਼ ਤੇ ਇਕ ਮਹਿਲਾ ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਹਾਲਾਂਕਿ ਇਹ ਕਿਸ ਦੇਸ਼ ਤੋਂ ਸਨ ਤੇ ਇਨ੍ਹਾਂ ਦੇ ਨਾਂ ਅਜੇ ਸਾਹਮਣੇ ਨਹੀਂ ਆਏ ਹਨ।
ਆਰਮਡ ਪੁਲਿਸ ਫੋਰਸ ਮੁਤਾਬਕ ਹੁਣ ਤੱਕ 17 ਦੇਹਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਬਾਅਦ ਵਿਚ ਇਕ ਹੋਰ ਯਾਤਰੀ ਦੀ ਮੌਤ ਦੀ ਪੁਸ਼ਟੀ ਹੋਈ ਜਿਸ ਵਿਚ ਮ੍ਰਿਤਕਾਂ ਦਾ ਅੰਕੜਾ 18 ਹੋ ਗਿਆ। ਹਾਦਸੇ ਵਿਚ ਜਖਮੀ ਲੋਕਾਂ ਨੂੰ ਰੈਸਕਿਊ ਕਰਕੇ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ। ਹੁਣ ਤੱਕ ਮ੍ਰਿਤਕਾਂ ਤੇ ਜਖਮੀਆਂ ਦੀ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ‘ਲੋਕ ਅਫ਼ਵਾਹਾਂ ਤੋਂ ਬਚਣ…’, 2 ਪੁਲਿਸ ਮੁਲਾਜ਼ਮਾਂ ਦੀ ਸੋਸ਼ਲ ਮੀਡੀਆ ‘ਤੇ Viral ਪੋਸਟ ‘ਤੇ DIG ਬਾਰਡਰ ਰੇਂਜ ਦਾ ਬਿਆਨ
ਬੱਸ ਪੋਖਰਾ ਤੋਂ ਕਾਠਮੰਡੂ ਵੱਲ ਜਾ ਹੀ ਸੀ ਉਦੋਂ ਕਿਸੇ ਕਾਰਨ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਤੋਂ ਕੰਟਰੋਲ ਗੁਆਚ ਗਿਆ ਤੇ ਬੱਸ ਤ੍ਰਿਸ਼ੁਲੀ ਨਦੀ ਵਿਚ ਜਾ ਡਿੱਗੀ। ਹਾਦਸਾ ਦੇਰ ਰਾਤ ਲਗਭਗ ਰਾਤ 1.30ਵਜੇ ਧਾਦਿੰਗ ਜ਼ਿਲ੍ਹੇ ਦੇ ਬੇਨਿਘਾਟ ਰੋਰਾਂਗ ਇਲਾਕੇ ਵਿਚ ਹੋਇਆ। ਫਿਲਹਾਲ ਪੁਲਿਸ ਹਾਦਸੇ ਦੀ ਹੋਰ ਥਾਵਾਂ ਦੀ ਵੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























