ਸੈਸ਼ਨ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਦਨ ਦੇ ਬਾਹਰ ਵੱਡਾ ਦਾਅਵਾ ਕਰਦਿਆਂ ਕਿਹਾ ਕਿ ‘ਆਪ’ ਦੇ ਕਈ ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ AAP ਵਿਧਾਇਕ ਸਾਡੇ ਕੋਲ ਟਿਕਟਾਂ ਲਈ ਬੁਕਿੰਗ ਕਰਵਾ ਰਹੇ ਹਨ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਪ ਵਿਧਾਇਕ ‘ਦਿਲਜੀਤ ਦੋਸਾਂਝ ਦੇ ਸ਼ੋਅ ਵਾਂਗ ਐਡਵਾਂਸ ਬੁਕਿੰਗ ਕਰਵਾ ਰਹੇ ਹਨ।
ਪ੍ਰਤਾਪ ਬਾਜਵਾ ਦੇ ਵਿਧਾਇਕਾਂ ਵਾਲੇ ਬਿਆਨ ‘ਤੇ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਇਸ ਲਈ ਬਾਜਵਾ ਦਾ ਵਿਰੋਧ ਕਰ ਰਹੇ ਹਨ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਇਸ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰਤਾਪ ਬਾਜਵਾ ਨੂੰ ਖੁੱਲ੍ਹਾ ਚੈਲੰਜ ਦਿੰਦਾ ਹਾਂ ਕਿ ਉਹ ਕਾਂਗਰਸ ਦੇ 3 MLA ਦੱਸ ਦੇਣ ਜਿਹੜੇ ਕਹਿਣ ਕਿ ਬਾਜਵਾ ਸਾਬ੍ਹ ਸਾਡੇ ਅਗਲੇ CM ਹੋਣਗੇ, ਮੇਰਾ ਨਾਮ ਬਦਲ ਦੇਣਾ। ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਆਪਣੀ ਸੀਟ ਤੋਂ ਹੀ ਜਿੱਤ ਕੇ ਦਿਖਾਉਣ।
ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸਾਡਾ ਪਾਰਟੀ ਦਾ ਕੋਈ ਵੀ ਆਗੂ ਨਾ ਤਾਂ ਅਰਵਿੰਦ ਕੇਜਰੀਵਾਲ ਤੇ ਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੱਡ ਕੇ ਜਾਵੇਗਾ। ਸਾਡੀ ਪਾਰਟੀ ਇਕਜੁੱਟ ਹੈ। ਅਗਲੇ 10 ਸਾਲ ਤੱਕ ਅਸੀਂ ਰਾਜ ਕਰਾਂਗੇ। 2027 ਵਿਚ ਅਸੀਂ ‘ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ।
ਇਹ ਵੀ ਪੜ੍ਹੋ : ਮੋਗਾ : ਸ਼ੱਕੀ ਹਾਲਾਤਾਂ ‘ਚ ਹੋਈ ਵਿਆਹੁਤਾ ਦੀ ਮੌ.ਤ, ਮਹਿਲਾ ਦੇ ਪਰਿਵਾਰ ਨੇ ਸਹੁਰਿਆਂ ‘ਤੇ ਲਗਾਏ ਗੰਭੀਰ ਇਲਜ਼ਾਮ
ਇਸ ਤੋਂ ਇਲਾਵਾ ਕੈਬਿਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੀ ਪ੍ਰਤਾਪ ਬਾਜਵਾ ਦੇ ਇਸ ਬਿਆਨ ਤੋਂ ਤੱਤੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਮੇਰੇ ਤੋਂ ਲਿਖ ਕੇ ਲੈ ਲਓ ਕਿ 2027 ਤੋਂ ਪਹਿਲਾਂ ਵੱਡੇ ਕਾਂਗਰਸੀ ਆਗੂ ਕਾਂਗਰਸ ਛੱਡ ਕੇ ਜਾਣਗੇ। ਪ੍ਰਤਾਪ ਬਾਜਵਾ ਦੇ ਵਿਧਾਇਕਾਂ ਵਾਲੇ ਬਿਆਨ ਤੋਂ ਤੱਤੇ ਹੋਏ। ਇੰਨਾ ਹੀ ਨਹੀਂ ਸਾਬਕਾ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਵੀ ਕਿਹਾ ਕਿ ਪ੍ਰਤਾਪ ਬਾਜਵਾ ਹਵਾ ‘ਚ ਡਾਂਗਾਂ ਮਾਰਦੇ ਨੇ, ਵਿਧਾਇਕਾਂ ਦੇ ਦੱਸਣ ਨਾਂ?
ਵੀਡੀਓ ਲਈ ਕਲਿੱਕ ਕਰੋ -:
