ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕੈਪਟਨ ਵੱਲੋਂ ਕਈ ਬਿਆਨ ਦਿੱਤੇ ਗਏ। ਉਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਰਾਹੁਲ ਗਾਂਧੀ ਨੇ ਮੈਨੂੰ ਇਕ ਮੰਤਰੀ ਨੂੰ ਬਰਖਾਸਤ ਕਰਨ ਲਈ ਕਿਹਾ ਸੀ। ਰਾਹੁਲ ਗਾਂਧੀ ਨੇ ਮੈਨੂੰ ਇਕ ਮੰਤਰੀ ਨੂੰ ਹਟਾਉਣ ਦਾ ਦਬਾਅ ਪਾਇਆ ਗਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅਜਿਹਾ ਨਹੀਂ ਕਰਾਂਗਾ ਤਾਂ ਉਥੇ ਹੀ ਰਾਹੁਲ ਗਾਂਧੀ ਵੱਲੋਂ ਜੇਕਰ ਤੁਸੀਂ ਬਰਖਾਸਤ ਨਹੀਂ ਕਰਦੇ ਤਾਂ ਮੈਂ ਟਵੀਟ ਕਰਕੇ ਮੰਤਰੀ ਨੂੰ ਬਰਖਾਸਤ ਕਰਨ ਦੀ ਗੱਲ ਕਹਿ ਦੇਵਾਂਗਾ। ਇਸ ਦੇ ਬਾਅਦ ਮੈਂ ਮੰਤਰੀ ਨੂੰ ਸਭ ਕੁਝ ਦੱਸਿਆ ਤਾਂ 5 ਮਿੰਟ ਅੰਦਰ ਮੰਤਰੀ ਨੇ ਅਸਤੀਫਾ ਦੇ ਦਿੱਤਾ। ਇਹ ਮਾਮਲਾ 2018 ਦਾ ਹੈ ਪਰ ਉਨ੍ਹਾਂ ਇਸ ਬਾਰੇ ਪਹਿਲਾਂ ਕਦੇ ਜ਼ਿਕਰ ਨਹੀਂ ਕੀਤਾ। ਹੁਣੇ ਜਿਹੇ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕੈਪਟਨ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ।
ਕੈਪਟਨ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਮਿਲਿਆ। ਰਾਹੁਲ ਗਾਂਧੀ ਨੇ ਮੈਨੂੰ ਨਿਊਜ਼ ਪੇਪਰ ਦੀ ਕਟਿੰਗ ਦਿਖਾਈ ਜਿਸ ਵਿਚ ਇਕ ਮੰਤਰੀ ਖਿਲਾਫ ਖਬਰਾਂ ਸਨ। ਉਨ੍ਹਾਂ ‘ਤੇ ਕੁਝ ਇਲਜ਼ਾਮ ਲੱਗੇ ਸਨ। ਮੈਂ ਕਿਹਾ ਕਿ ਇਲਜ਼ਾਮ ਬੇਬੁਨਿਆਦ ਹਨ। ਮੈਂ ਮਾਮਲੇ ਦੀ ਜਾਂਚ ਕਰ ਰਿਹਾ ਹਾਂ ਪਰ ਕੁਝ ਕੰਕਰੀਟ ਸਾਹਮਣੇ ਨਹੀਂ ਆ ਰਿਹਾ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਮੰਤਰੀ ਨੂੰ ਬਰਖਾਸਤ ਕਰ ਦਿਓ ਕੈਪਟਨ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਮੈਂ ਇਸ ਮਾਮਲੇ ਨੂੰ ਦੇਖਦਾ ਹਾਂ ਪਰ ਕੁਝ ਦਿਨ ਤੱਕ ਕਾਰਵਾਈ ਨਹੀਂ ਹੋਈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਮੈਰਿਜ ਪੈਲਸ ‘ਚ ਹੋਈ ਫਾ.ਇਰਿੰ/ਗ, 2 ਲੋਕਾਂ ਦੀ ਮੌ.ਤ, CP ਸਵਪਨ ਸ਼ਰਮਾ ਨੇ ਕੀਤੇ ਵੱਡੇ ਖੁਲਾਸੇ
ਇਸ ਦੇ ਕੁਝ ਦਿਨ ਬਾਅਦ ਰਾਹੁਲ ਗਾਂਧੀ ਨੇ ਉਨ੍ਹਾਂ ਤੋਂ ਪੁੱਛਿਆ ਕਿ ਮੰਤਰੀ ਨੂੰ ਹਟਾਇਆ ਜਾਂ ਨਹੀਂ। ਕੈਪਟਨ ਨੇ ਇਨਕਾਰ ਕਰ ਦਿੱਤਾ। ਇਸ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਟਵੀਟ ਕਰਾਂਗਾ ਕਿ ਉਸ ਨੂੰ ਬਰਖਾਸਤ ਕਰ ਰਹੇ ਹੋ। ਇਸ ਦੇ ਬਾਅਦ ਮੈਂ ਮੰਤਰੀ ਨੂੰ ਬੁਲਾ ਕੇ ਦੱਸਿਆ ਕਿ ਹਾਈਕਮਾਨ ਦੀ ਇੱਛਾ ਹੈ ਕਿ ਉਹ ਮੰਤਰੀ ਅਹੁਦੇ ‘ਤੇ ਨਾ ਰਹਿਣ। ਰਾਹੁਲ ਗਾਂਧੀ ਉਨ੍ਹਾਂ ਨੂੰ ਹਟਾਉਣਾ ਚਾਹੁੰਦੇ ਹਨ। ਇਹ ਸੁਣ ਕੇ ਮੰਤਰੀ ਨੇ 5 ਮਿੰਟ ਵਿਚ ਹੀ ਅਸਤੀਫਾ ਦੇ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
























