Captain asked Kejriwal : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਤੋਂ ਉਨ੍ਹਾਂ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਵੱਲੋਂ ਈਡੀ ਕੇਸ ਮਾਫ ਕਰਵਾਉਣ ਲਈ ਕੇਂਦਰ ਨਾਲ ਸੈਟਿੰਗ ਕਰਨ ਅਤੇ ਕਿਸਾਨ ਅੰਦੋਲਨ ਦੇ ਲਗਾਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ‘ਆਪ‘ ਨੇਤਾ ਨੂੰ ਬੁਜ਼ਦਿਲ ਦੱਸਿਆ ਜਿਨ੍ਹਾਂ ਨੇ ਅਕਾਲੀ ਦਲ ਦੇ ਬਿਕਰਮ ਮਜੀਠੀਆ ਵੱਲੋਂ ਮਾਨਹਾਨੀ ਦੇ ਕੇਸ ਵਿਚ ਫਸਾਏ ਜਾਣ ਦੇ ਡਰਾਵੇ ‘ਤੇ ਮੁਆਫੀ ਮੰਗਣ ਲਈ। ਉਨ੍ਹਾਂ ਕਿਹਾ ਕਿ “ਮੈਂ ਕਿਸੇ ਵੀ ਗਲਤ ਈਡੀ ਜਾਂ ਹੋਰ ਕੇਸਾਂ ਕਾਰਨ ਮੈਂ ਘਬਰਾਇਆ ਨਹੀਂ ਹਾਂ, ਇਹ ਹਰ ਪੰਜਾਬੀ ਜਾਣਦਾ ਹੈ ਤੇ ਉਹ ਇਹ ਵੀ ਜਾਣਦੇ ਹਨ ਕਿ ਜੇ ਤੁਸੀਂ ਆਪਣਾ ਮਕਸਦ ਪੂਰਾ ਕਰਨ ਲਈ ਆਪਣੀ ਆਤਮਾ ਵੀ ਵੇਚ ਦਿਓਗੇ।”
ਕੇਜਰੀਵਾਲ ਦੇ ਲਗਾਏ ਇਲਜ਼ਾਮਾਂ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਕ ਵੀ ਉਦਾਹਰਣ ਦਾ ਹਵਾਲਾ ਦੇਣ ਦਾ ਹੌਂਸਲਾ ਕਰਨ ਜਦੋਂ ਉਨ੍ਹਾਂ (ਕੈਪਟਨ ਅਮਰਿੰਦਰ) ਨੇ ਈ.ਡੀ. ਜਾਂ ਕਿਸੇ ਹੋਰ ਏਜੰਸੀ ਦੇ ਦਬਾਅ ਕਰਕੇ ਪਿੱਛੇ ਹਟੇ ਹੋਣ, ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਬਲਿਊ ਸਟਾਰ ਤੋਂ ਲੈ ਕੇ ਐਸਵਾਈਐਲ ਅਤੇ ਹੁਣ ਖੇਤੀ ਕਾਨੂੰਨਾਂ ਦੇ ਮੁੱਦੇ ਦੀ ਹਮੇਸ਼ਾ ਹਿਮਾਇਤ ਕੀਤੀ ਹੈ। ਜਦਕਿ ਪੂਰੇ ਪੰਜਾਬ ਨੇ ਕੇਜਰੀਵਾਲ ਦਾ ਇੱਕ ਮਾਮੂਲੀ ਮਾਣਹਾਨੀ ਦੇ ਕੇਸ ਵਿੱਚ ਡਰ ਵੇਖਿਆ ਸੀ ਅਤੇ ਪੂਰੀ ਦਿੱਲੀ ਨੇ ਮਹਾਂਮਾਰੀ ਦੇ ਵਿਚਕਾਰ ਕੇਂਦਰ ਦੀ ਮਦਦ ਲਈ ਭੀਖ ਮੰਗੀ ਸੀ।
ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਨੇ ਦੇਖਿਆ ਹੈ ਕਿ ਕੇਜਰੀਵਾਲ ਨੇ ਖੇਤੀ ਕਾਨੂੰਨਾਂ ਵਿਚੋਂ ਇੱਕ ਕਾਲਾ ਕਾਨੂੰਨ ਕੌਮੀ ਰਾਜਧਾਨੀ ਵਿੱਚ ਲਾਗੂ ਕਰਕੇ ਕਿਸਾਨੀ ਦੇ ਹਿੱਤਾਂ ਨੂੰ ਵੇਚ ਦਿੱਤਾ ਸੀ, ਜਦੋਂ ਕਿਸਾਨ ਦਿੱਲੀ ਮਾਰਚ ਕਰਨ ਦੀ ਤਿਆਰੀ ਕਰ ਰਹੇ ਸਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਐਕਟ ਨਾਲ ਕੇਂਦਰ ਸਰਕਾਰ ਕੋਲ ਆਪਣੀ ‘ਸੈਟਿੰਗ’ ਦਿਖਾ ਦਿੱਤੀ ਹੈ। ਉਨ੍ਹਾਂ ਸਵਾਲ ਕੀਤਾ ਕਿ “ਤੁਸੀਂ ਅਜਿਹਾ ਕੇਜਰੀਵਾਲ ਨੇ ਕਿਉਂ ਕੀਤਾ? ਕੇਂਦਰ ਨੇ ਤੁਹਾਡੇ ‘ਤੇ ਕੀ ਦਬਾਅ ਪਾਇਆ? ਇਸ ਤੋਂ ਪਹਿਲਾਂ ਕੈਪਟਨ ਨੇ ਕੇਜਰੀਵਾਲ ਦੀ ਭੁੱਖ ਹੜਤਾਲ ਨੂੰ ਡਰਾਮਾ ਦੱਸਿਆ । ਉਨ੍ਹਾਂ ਨੇ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੀ ਸਰਕਾਰ ਦਾ ਕੋਈ ਇੱਕ ਕੰਮ ਦੱਸੇ ਜੋ ਕਿਸਾਨਾਂ ਦੇ ਹਿੱਤ ਵਿੱਚ ਉਨ੍ਹਾਂ ਦੀ ਸਰਕਾਰ ਨੇ ਕੀਤਾ ਹੈ । ਕੈਪਟਨ ਨੇ ਦੋਸ਼ ਲਾਇਆ ਕਿ ਪਿਛਲੇ 17 ਦਿਨਾਂ ਤੋਂ ਦਿੱਲੀ ਸ਼ਹਿਰ ਦੇ ਬਾਹਰ ਬੈਠੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਮਦਦ ਲਈ ਕੁਝ ਵੀ ਉਸਾਰੂ ਕੰਮ ਕਰਨ ਦੀ ਬਜਾਏ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਰਾਜਨੀਤੀ ਕਰਨ ਵਿੱਚ ਲੱਗੀ ਹੋਈ ਹੈ।