Captain Sarkar provide free: ਜਲੰਧਰ : ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਜਲੰਧਰ ਤੋਂ ਕਰੀਬ 30000 ਪ੍ਰਵਾਸੀਆਂ ਨੂੰ ਮੁਫ਼ਤ ਸਫ਼ਰ ਰਾਹੀਂ ਵਾਪਿਸ ਭੇਜਣ ਲਈ ਮੰਗਲਵਾਰ ਦੀ ਦੇਰ ਰਾਤ ਤੱਕ 26 ‘ਸ਼੍ਰਮਿਕ ਐਕਸਪ੍ਰੈਸ‘ ਰੇਲ ਗੱਡੀਆਂ ‘ਤੇ 1.66 ਕਰੋੜ ਰੁਪਏ ਖ਼ਰਚੇ ਗਏ ਹਨ। ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਬਲਕਾਰ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਜਲੰਧਰ ਰੇਲਵੇ ਸਟੇਸ਼ਨ ਤੋਂ ਦੋ ਹੋਰ ਰੇਲ ਗੱਡੀਆਂ 2400 ਪ੍ਰਵਾਸੀਆਂ ਨੂੰ ਲੈ ਕੇ ਗੋਂਡਾ(ਉਤੱਰ ਪ੍ਰਦੇਸ਼) ਦੁਪਹਿਰ 2 ਵਜੇ ਅਤੇ ਬੇਤੀਆਹ (ਬਿਹਾਰ) ਲਈ ਸ਼ਾਮ 7 ਵਜੇ ਰਵਾਨਾ ਹੋਈਆਂ। ਪ੍ਰਵਾਸੀ ਜੋ ਆਪਣੇ ਸੂਬਿਆਂ ਨੂੰ ਜਾਣ ਦੇ ਚਾਹਵਾਨ ਹਨ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਵਿਸ਼ੇਸ਼ ਸਕੀਮ ਤਹਿਤ ਕੈਪਟਨ ਸਰਕਾਰ ਵਲੋਂ 5 ਮਈ ਨੂੰ ਪਹਿਲੀ ਮੁਫ਼ਤ ‘ਸ਼੍ਰਮਿਕ ਐਕਸਪ੍ਰੈਸ’ ਰੇਲ ਗੱਡੀ ਡਾਲਟਨਗੰਜ (ਝਾਰਖੰਡ) ਅਤੇ ਦੂਜੀ ਗਾਜ਼ੀਪੁਰ ਅਤੇ ਬਨਾਰਸ ਲਈ ਚਲਾਈ ਗਈ।
ਇਸੇ ਤਰਾਂ 6 ਮਈ ਨੂੰ ਲਖਨਊ, ਗੋਰਖਪੁਰ ਅਤੇ ਆਯੋਧਿਆ, 7 ਮਈ ਨੂੰ ਆਜ਼ਮਗੜ, ਦਰਬੰਗਾ ਅਤੇ ਬਹਿਰਾਈਚ, 8 ਮਈ ਨੂੰ ਸੁਲਤਾਨਪੁਰ, ਮੁਜੱਫਰਨਗਰ ਅਤੇ ਅਕਬਰਪੁਰ, 9 ਮਈ ਨੂੰ ਕਟਿਹਾਰ, ਆਜਮਗੜ ਅਤੇ ਫੈਜ਼ਾਬਾਦ, 10 ਮਈ ਨੂੰ ਸੁਲਤਾਨਪੁਰ, ਬਾਰਕਾਖਾਨਾ ਅਤੇ ਗੋਂਡਾ, 11 ਮਈ ਨੂੰ ਛਪਰਾ, ਆਜ਼ਮਗੜ, ਕਟਨੀ ਅਤੇ ਫੈਜ਼ਾਬਾਦ ਚਲਾਈਆਂ ਗਈਆਂ ਹਨ । ਇਸੇ ਤਰ੍ਹਾਂ ਅੱਜ 12 ਮਈ ਨੂੰ ਗਾਇਆ ਅਤੇ ਗੋਰਖਪੁਰ,ਗੋਂਡਾ ਅਤੇ ਬੇਤੀਆਹ ਨੂੰ ਰੇਲ ਗੱਡੀਆਂ ਰਵਾਨਾ ਕਰਨ ਦੇ ਨਾਲ ਹੀ ਦੇਰ ਰਾਤ ਨੂੰ ਨੂੰ ਗੋਂਡਾ ਲਈ ਰੇਲ ਗੱਡੀ ਰਵਾਨਾ ਕੀਤੀ ਜਾਵੇਗੀ। ਸੂਬਾ ਸਰਕਾਰ ਵਲੋਂ 30000 ਦੇ ਕਰੀਬ ਪ੍ਰਵਾਸੀਆਂ ਨੂੰ ਉਨਾਂ ਦੇ ਜੱਦੀ ਸੂਬਿਆਂ ਵਿੱਚ ਜਲੰਧਰ ਸ਼ਹਿਰ ਤੋਂ ਮੁਫ਼ਤ ਰੇਲ ਸਫ਼ਰ ਰਾਹੀਂ ਭੇਜਣ ‘ਤੇ 1.66 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਜ਼ਿਲਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਤੇ ਐਸ.ਐਸ.ਪੀ.ਸ੍ਰੀ ਨਵਜੋਤ ਸਿੰਘ ਮਾਹਲ ਦੀ ਅਗਵਾਈ ਵਿੱਚ ਪ੍ਰਵਾਸੀਆਂ ਨੂੰ ਨਿਰਵਿਘਨ ਤੇ ਸੁਖਦ ਰੇਲ ਸਫ਼ਰ ਰਾਹੀਂ ਭੇਜਣ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸੂਬਾ ਸਰਕਾਰ ਵਲੋਂ 62000 ਦੇ ਕਰੀਬ ਪ੍ਰਵਾਸੀਆਂ ਨੂੰ ਉਨਾਂ ਦੇ ਜੱਦੀ ਸੂਬਿਆਂ ਵਿੱਚ ਜਲੰਧਰ ਸ਼ਹਿਰ ਤੋਂ ਮੁਫ਼ਤ ਰੇਲ ਸਫ਼ਰ ਰਾਹੀਂ ਭੇਜਣ ‘ਤੇ 1.66 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਜ਼ਿਲਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਤੇ ਐਸ.ਐਸ.ਪੀ.ਸ੍ਰੀ ਨਵਜੋਤ ਸਿੰਘ ਮਾਹਲ ਦੀ ਅਗਵਾਈ ਵਿੱਚ ਪ੍ਰਵਾਸੀਆਂ ਨੂੰ ਨਿਰਵਿਘਨ ਤੇ ਸੁਖਦ ਰੇਲ ਸਫ਼ਰ ਰਾਹੀਂ ਭੇਜਣ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ