ਡੇਰਾ ਬਿਆਸ ਜਾ ਰਹੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰਿਆ ਹੈ। ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਵੱਡਾ ਹਾਦਸਾ ਵਾਪਰਿਆ ਹੈ ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੋ ਵਾਹਨਾਂ ਦੀ ਟੱਕਰ ਵਿਚ 3 ਜੀਆਂ ਦੀ ਮੌਤ ਸਣੇ 14-15 ਲੋਕ ਗੰਭੀਰ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਸੰਗਤ ਡੇਰਾ ਬਿਆਸ ਜਾ ਰਹੀ ਸੀ। ਇਸੇ ਦੌਰਾਨ ਕਾਰ ਦੀ ਥ੍ਰੀ ਵ੍ਹੀਲਰ ਵਾਹਨ ਨਾਲ ਟੱਕਰ ਹੋ ਗਈ ਤੇ ਇਕੋ ਪਰਿਵਾਰ ਤਿੰਨ ਜੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਪਤੀ-ਪਤਨੀ ਤੇ ਉਨ੍ਹਾਂ ਦੀ ਧੀ ਨੇ ਹਾਦਸੇ ਵਿਚ ਦੁਨੀਆ ਛੱਡ ਦਿੱਤੀ ਹੈ।
ਹਾਲਾਂਕਿ ਤਿੰਨਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। ਵਾਹਨ ਬੁਰੀ ਤਰ੍ਹਾਂ ਨੁਕਸਾਨੇ ਜਾ ਚੁੱਕੇ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਪਲਟ ਗਏ। ਅਰਟਿਗਾ ਕਾਰ ਪੁਲ ਤੋਂ ਹੇਠਾਂ ਡਿੱਗ ਗਈ। ਅਰਟਿਗਾ ਕਾਰ ਨੂੰ ਕਰਨਾਲ ਵਾਸੀ ਭਾਮ ਪੁੱਤਰ ਧਰਮਪਾਲ ਚਲਾ ਰਿਹਾ ਸੀ। ਹਾਦਸੇ ਵਿਚ ਪ੍ਰਵੀਨ ਕੁਮਾਰੀ ਸੰਜਨਾ ਤੇ ਉਸ ਦਾ ਪਤੀ ਕਲਿਆਣ ਸਿੰਘ ਵਾਸੀ ਹੁਸ਼ਿਆਰਪੁਰ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : MLA ਬਣੇ ਸੰਜੀਵ ਅਰੋੜਾ, ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਚੁਕਾਈ ਸਹੁੰ
ਸੜਕ ਸੁਰੱਖਿਆ ਫੋਰਸ ਦੇ ਦਿਆਲਪੁਰ ਬਿਆਸ ਰੂਟ ਦੇ ਇੰਚਾਰਜ ਏਐੱਸਆਈ ਕੁਲਦੀਪ ਸਿੰਘ ਮੁਤਾਬਕ ਸਵੇਰੇ ਲਗਭਗ 5 ਵਜੇ ਇਕ ਰਾਹਗੀਰ ਨੇ ਹਾਦਸੇ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਉਹ ਆਪਣੇ ਸਾਥੀ ਕਾਂਸਟੇਬਲ ਵਿਕਾਸ ਤੇ ਕਾਂਸਟੇਬਲ ਜਗਤਾਰ ਸਿੰਘ ਨਾਲ ਮੌਕੇ ‘ਤੇ ਪਹੁੰਚੇ। ਸਾਰੇ ਜ਼ਖਮੀਆਂ ਨੂੰ ਬਿਆਸ ਦੇ ਹਸਪਤਾਲ ਭਰਤੀ ਕਰਾਇਆ ਗਿਆ ਹੈ। ਥਾਣਾ ਢਿੱਲਵਾਂ ਦੇ ਐੱਸਐੱਚਓ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
























