ਹਰਿਆਣਾ ਦੇ ਗੁਰੂਗ੍ਰਾਮ ‘ਚ ਇਕ ਕੈਂਟਰ ਨੇ ਸੜਕ ਤੇ ਖੜ੍ਹੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 3 ਬੱਚਿਆਂ ਸਮੇਤ 4 ਦੀ ਦਰਦਨਾਕ ਮੌਤ ਹੋ ਗਈ। ਇਸ ਦੇ ਨਾਲ ਹੀ ਕਈ ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੈਕਟਰ 40 ਥਾਣਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਗਾਜ਼ੀਆਬਾਦ ਦਾ ਰਹਿਣ ਵਾਲਾ ਇੱਕ ਪਰਿਵਾਰ ਸੰਤਰੋ ਕਾਰ ਵਿੱਚ ਰਾਜਸਥਾਨ ਦੇ ਭਿਵੜੀ ਲਈ ਰਵਾਨਾ ਹੋਇਆ ਸੀ। ਗੁਰੂਗ੍ਰਾਮ ‘ਚ NH-48 ‘ਤੇ ਉਸ ਦੀ ਗੱਡੀ ਦਾ ਇਕ ਟਾਇਰ ਪੰਕਚਰ ਹੋ ਗਿਆ। ਕਾਰ ਚਲਾ ਰਹੇ ਵਿਅਕਤੀ ਨੇ ਕਾਰ ਸੜਕ ਕਿਨਾਰੇ ਖੜ੍ਹੀ ਕਰ ਦਿੱਤੀ ਅਤੇ ਟਾਇਰ ਬਦਲਣ ਲੱਗਾ। ਇਸੇ ਦੌਰਾਨ ਪਿੱਛੇ ਤੋਂ ਆ ਰਹੇ ਇੱਕ ਟਾਟਾ 407 ਕੈਂਟਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਦੁਬਈ ਤੋਂ ਕੋਚੀ ਜਾ ਰਹੀ ਸਪਾਈਸਜੈੱਟ ਦੀ ਫਲਾਈਟ ਦਾ ਫਟਿਆ ਟਾਇਰ, ਸਾਰੇ ਯਾਤਰੀ ਸੁਰੱਖਿਅਤ
ਇਸ ਹਾਦਸੇ ‘ਚ 3 ਬੱਚਿਆਂ ਸਮੇਤ 4 ਦੀ ਮੌਤ ਹੋ ਗਈ। ਮ੍ਰਤਕਾਂ ‘ਚ 32 ਸਾਲਾ ਸ਼ਤਾਕਸ਼ੀ, 1 ਸਾਲਾ ਪਰੀ, 2 ਸਾਲਾ ਪਰੀਕਸ਼ਾ ਅਤੇ 8 ਮਹੀਨੇ ਦੇ ਵੇਦਾਂਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। 27 ਸਾਲਾ ਰੇਣੂ, 50 ਸਾਲਾ ਪੁਸ਼ਪਾ, 11 ਸਾਲਾ ਚਾਰੂ ਅਤੇ 2 ਸਾਲਾ ਪਰਾਸ਼ਰ ਨੂੰ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: