ਪੰਜਾਬ ‘ਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੇ ਹਨ। ਜ਼ਿਲ੍ਹਾ ਲੁਧਿਆਣਾ ‘ਚ ਚੋਰਾਂ ਨੇ ਘਰ ਦੇ ਬਾਹਰੋਂ ਇੱਕ ਕਾਰ ਚੋਰੀ ਕਰ ਲਈ ਹੈ। ਚੋਰਾਂ ਦੀ ਇਹ ਹਰਕਤ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਸੀਸੀਟੀਵੀ ਅਨੁਸਾਰ ਚੋਰ ਸਵਿਫਟ ਕਾਰ ਵਿੱਚ ਆਏ ਸਨ। ਇਸ ਤੋਂ ਬਾਅਦ ਘਰ ਦੇ ਬਾਹਰ ਖੜ੍ਹੀ ਅਰਟਿਗਾ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਸ਼ੀਸ਼ਾ ਤੋੜਨ ਤੋਂ ਬਾਅਦ ਬਦਮਾਸ਼ ਕਾਰ ‘ਚ ਬੈਠ ਗਏ ਅਤੇ ਫਿਰ ਸਟੀਅਰਿੰਗ ਦਾ ਤਾਲਾ ਤੋੜ ਦਿੱਤਾ।
ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕੁਝ ਬਦਮਾਸ਼ ਕਾਰ ਦਾ ਤਾਲਾ ਤੋੜ ਕੇ ਉਸ ਨੂੰ ਧੱਕਾ ਦੇ ਕੇ ਬਾਹਰ ਗਲੀ ‘ਚ ਲੈ ਗਏ। ਕਾਰ ਨੂੰ ਬਾਹਰ ਕੱਢਣ ਲਈ ਸਵਿਫਟ ਗੱਡੀ ਦੀ ਮਦਦ ਲਈ ਗਈ। ਬਦਮਾਸ਼ਾਂ ਨੇ ਅਰਟਿਗਾ ਕਾਰ ਨੂੰ ਭਜਾ ਕੇ ਸਟਾਰਟ ਕੀਤਾ। ਇਸ ‘ਤੋਂ ਬਾਅਦ ਉਹ ਕਾਰ ਲੈ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਹਿੰਸਾ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਮੰਤਰੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਆਦਿਲ ਬਾਂਸਲ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੀ ਚਿੱਟੇ ਰੰਗ ਦੀ ਅਰਟਿਗਾ ਕਾਰ ਘਰ ਦੇ ਬਾਹਰ ਖੜ੍ਹੀ ਕਰਕੇ ਸੁੱਤਾ ਸੀ। ਜਦੋਂ ਉਹ ਸਵੇਰੇ ਉੱਠਿਆ ਤਾਂ ਉਸਨੂੰ ਘਰ ਦੇ ਬਾਹਰ ਕਾਰ ਨਹੀਂ ਮਿਲੀ। ਪਹਿਲਾਂ ਉਸਨੂੰ ਲੱਗਿਆ ਕਿ ਸ਼ਾਇਦ ਕਾਰ ਵੱਡੇ ਭਰਾ ਨੇ ਲਈ ਹੈ। ਪਰ ਕੁਝ ਸਮੇਂ ਬਾਅਦ ਉਸਨੇ ਜਦੋਂ ਭਰਾ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਐਕਟਿਵਾ ਲੈ ਗਿਆ ਹੈ, ਉਸ ਕੋਲ ਕਾਰ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਆਦਿਲ ਨੇ ਦੱਸਿਆ ਕਿ ਜਦੋਂ ਉਸ ਨੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇਖੇ ਤਾਂ ਉਹ ਦੰਗ ਰਹਿ ਗਿਆ। ਸੀਸੀਟੀਵੀ ਵਿੱਚ ਵਾਹਨ ਚੋਰੀ ਦਾ ਪਤਾ ਲੱਗਾ। ਆਦਿਲ ਨੇ ਦੱਸਿਆ ਕਿ ਉਹ ਦਾਣਾ ਮੰਡੀ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਦੂਜੇ ਪਾਸੇ ਥਾਣਾ ਸਿਟੀ ਦੇ ASI ਕਰਮਜੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।