ਵਿਦੇਸ਼ ਜਾਣ ਦੀ ਚਾਹਵਾਨ ਲੜਕੀ ਤੋਂ ਟਰੈਵਲ ਏਜੰਟ ਤੇ ਉਸ ਦੇ ਸਾਥੀਆਂ ਨੇ 14 ਲੱਖ ਰੁਪਏ ਠੱਗ ਲਏ। ਇਸ ਤੋਂ ਬਾਅਦ ਏਜੰਟ ਉਸ ਦਾ ਵੀਜ਼ਾ ਲਗਵਾਉਣ ਦੀ ਬਜਾਏ ਕਾਫੀ ਦੇਰ ਤੱਕ ਟਾਲ-ਮਟੋਲ ਕਰਦਾ ਰਿਹਾ।
ਇਸ ਤੋਂ ਬਾਅਦ ਨਾ ਤਾਂ ਉਸ ਨੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਸ ਨੂੰ ਵੀਜ਼ਾ ਮਿਲਿਆ। ਇਸ ਤੋਂ ਬਾਅਦ ਪਰੇਸ਼ਾਨ ਹੋ ਕੇ ਲੜਕੀ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਜਾਂਚ ਤੋਂ ਬਾਅਦ ਉੱਚ ਪੁਲੀਸ ਅਧਿਕਾਰੀਆਂ ਨੇ ਜਮਾਲਪੁਰ ਸਥਿਤ ਕੁਲੀਆ ਵਾਲਾ ਦੀ ਕਮਲਪ੍ਰੀਤ ਕੌਰ ਦੇ ਬਿਆਨਾਂ ਤੇ ਟਰੈਵਲ ਏਜੰਟ ਯੋਗੇਸ਼ ਕੁਮਾਰ, ਹਰਨੇਕ ਸਿੰਘ ਅਤੇ ਸਾਥੀ ਸਤਵਿੰਦਰ ਸਿੰਘ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਕਮਲਪ੍ਰੀਤ ਕੌਰ ਅਨੁਸਾਰ ਉਹ ਇੰਗਲੈਂਡ ਜਾਣਾ ਚਾਹੁੰਦੀ ਸੀ। ਇਸ ਕਾਰਨ ਉਹ ਜਲੰਧਰ ਦੇ ਏਜੰਟਾਂ ਦੇ ਸੰਪਰਕ ਵਿੱਚ ਆ ਗਈ। ਏਜੰਟਾਂ ਨੇ ਉਸ ਨੂੰ ਇੰਗਲੈਂਡ ਦਾ ਵੀਜ਼ਾ ਦਿਵਾਉਣ ਦੇ ਬਹਾਨੇ ਸਮੇਂ-ਸਮੇਂ ‘ਤੇ 14 ਲੱਖ ਰੁਪਏ ਲਏ। ਪੈਸੇ ਲੈਣ ਤੋਂ ਬਾਅਦ ਟਰੈਵਲ ਏਜੰਟ ਨੇ ਉਸ ਨੂੰ ਟਾਲਣਾ ਸ਼ੁਰੂ ਕਰ ਦਿੱਤਾ ਅਤੇ ਬਾਅਦ ‘ਚ ਉਸ ਦੇ ਫੋਨ ਚਕਣੇ ਬੰਦ ਕਰ ਦਿੱਤੇ। ਲੰਬਾ ਸਮਾਂ ਉਡੀਕ ਕਰਨ ਦੇ ਬਾਵਜੂਦ ਉਪਰੋਕਤ ਟਰੈਵਲ ਏਜੰਟ ਕੋਈ ਠੋਸ ਹੱਲ ਨਾ ਕੱਢੇ ਤਾਂ ਉਨ੍ਹਾਂ ਮਾਮਲੇ ਦੀ ਸ਼ਿਕਾਇਤ ਪੁਲੀਸ ਕੋਲ ਕੀਤੀ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਦੋਸ਼ੀਆਂ ਦੀ ਭਾਲ ਜਾਰੀ ਹੈ।