ਦੇਸ਼ ਨੂੰ ਸਰਵਾਈਕਲ ਕੈਂਸਰ ਵੈਕਸੀਨ ਮਿਲ ਗਈ ਹੈ। ਇਹ ਵੈਕਸੀਨ ਦੇਸ਼ ‘ਚ ਹੀ ਬਣੀ ਹੈ। CERVAVAC ਨਾਮਕ ਸੀਰਮ ਇੰਸਟੀਚਿਊਟ ਦੁਆਰਾ ਨਿਰਮਿਤ ਪਹਿਲੀ ਸਵਦੇਸ਼ੀ ਹਿਊਮਨ ਪੈਪਿਲੋਮਾ ਵਾਇਰਸ (HPV) ਵੈਕਸੀਨ ਕੇਂਦਰੀ ਡਰੱਗ ਲੈਬਾਰਟਰੀ (CDL) ਕਸੌਲੀ ਦੇ ਮਾਪਦੰਡਾਂ ਨੂੰ ਪਾਸ ਕਰ ਚੁੱਕੀ ਹੈ। ਇਹ 9 ਤੋਂ 14 ਸਾਲ ਦੀਆਂ ਲੜਕੀਆਂ ਨੂੰ ਦਿੱਤੀ ਜਾਵੇਗੀ। ਇਸ ਸਬੰਧੀ ਲੈਬ ਡਾਇਰੈਕਟਰ ਸੁਸ਼ੀਲ ਸਾਹੂ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਸੁਸ਼ੀਲ ਸਾਹੂ ਨੇ ਦੱਸਿਆ ਕਿ ਪ੍ਰਯੋਗਸ਼ਾਲਾ ਵਿੱਚ ਸਫਲ ਪ੍ਰੀਖਣ ਤੋਂ ਬਾਅਦ, CDL ਨੇ ਸਰਵਾਈਕਲ ਕੈਂਸਰ ਵੈਕਸੀਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਵੈਕਸੀਨ ਨੂੰ ਡਰੱਗਜ਼ DCGAI ਵੱਲੋਂ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਕੰਪਨੀ ਨੇ ਪਿਛਲੇ ਦਿਨੀਂ 3 ਬੈਚਾਂ ਨੂੰ ਹਿਮਾਚਲ ਪ੍ਰਦੇਸ਼ ਦੇ ਕਸੌਲੀ ਸਥਿਤ ਕੇਂਦਰੀ ਡਰੱਗ ਲੈਬਾਰਟਰੀ ਵਿੱਚ ਹਫ਼ਤਾ ਜਾਂਚ ਲਈ ਭੇਜਿਆ ਸੀ। ਇਨ੍ਹਾਂ 3 ਬੈਚਾਂ ਵਿੱਚ ਲਗਭਗ 70 ਹਜ਼ਾਰ ਖੁਰਾਕਾਂ ਸਨ, ਜਿਨ੍ਹਾਂ ਦੀ ਗੁਣਵੱਤਾ ਅਤੇ ਕੰਟਰੋਲ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ : ਹਰਿਆਣਾ ‘ਚ ਦੋਸਤੀ ਦਾ ਖੌਫ਼ਨਾਕ ਰੂਪ! ਆਨਲਾਈਨ ਗੇਮ ਖੇਡਣ ਲਈ ਫੋਨ ਨਾ ਦੇਣ ‘ਤੇ ਦਿੱਤੀ ਰੂਹ ਕੰਬਾਊ ਸਜ਼ਾ
ਦੱਸ ਦੇਈਏ ਕਿ ਬਾਲਿਕਾ ਦਿਵਸ ਦੇ ਮੌਕੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਵਾਈਕਲ ਕੈਂਸਰ ਲਈ ਪਹਿਲੀ ਸਵਦੇਸ਼ੀ ਵੈਕਸੀਨ ਲਾਂਚ ਕੀਤੀ ਸੀ। ਇਹ ਮਨੁੱਖੀ ਪੈਪੀਲੋਮਾ ਵਾਇਰਸ ਵੈਕਸੀਨ ਸੀਰਮ ਇੰਸਟੀਚਿਊਟ, ਬਾਇਓਟੈਕਨਾਲੋਜੀ ਵਿਭਾਗ (DBT), ਬਾਇਓਟੈਕਨਾਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (BIRAC) ਅਤੇ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਿਕਸਤ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ, ਇਸ ਵੈਕਸੀਨ ਨੂੰ ਬਣਾਉਣ ਵਿੱਚ ਲਗਭਗ 6 ਤੋਂ 7 ਸਾਲ ਲੱਗੇ ਸਨ।
ਵੀਡੀਓ ਲਈ ਕਲਿੱਕ ਕਰੋ -: