ਦੇਸ਼ ਵਿੱਚ ਵਰਕਆਊਟ ਕਰਦੇ ਸਮੇਂ ਜਾਂ ਸਾਧਾਰਨ ਗਤੀਵਿਧੀਆਂ ਦੌਰਾਨ ਮੌਤਾਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਦੇ ਡੱਡੂਮਾਜਰਾ ਤੋਂ ਸਾਹਮਣੇ ਆਇਆ ਹੈ। ਇਥੇ ਬਾਡੀ ਬਿਲਡਿੰਗ ਕਰਦੇ ਹੋਏ 33 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਪਛਾਣ ਰਾਮ ਰਾਣਾ ਵਜੋਂ ਹੋਈ ਹੈ। ਰਾਮ ਰਾਣਾ ਬਾਡੀ ਬਿਲਡਰ ਸੀ।
ਜਾਣਕਾਰੀ ਅਨੁਸਾਰ ਰਾਮ ਰਾਣਾ ਆਪਣੇ ਦੋਸਤਾਂ ਨਾਲ ਖੜ੍ਹਾ ਹੋ ਕੇ ਉਨ੍ਹਾਂ ਨਾਲ ਗੱਲਾਂ ਕਰ ਰਿਹਾ ਸੀ। ਇਸ ਦੌਰਾਨ ਉਹ ਅੰਗੜਾਈ ਲੈਣ ਲੱਗਾ ਤਾਂ ਉਸ ਦੀਆਂ ਦੋਵੇਂ ਬਾਹਾਂ ਪਿੱਛੇ ਵੱਲ ਹੋ ਗਈਆਂ ਅਤੇ ਅਚਾਨਕ ਉਹ ਜ਼ਮੀਨ ‘ਤੇ ਡਿੱਗ ਗਿਆ। ਰਾਮ ਰਾਣਾ ਦੇ ਦੋਸਤਾਂ ਨੂੰ ਲੱਗਿਆ ਕਿ ਸ਼ਾਇਦ ਉਹ ਸਟਰੇਚਿੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ : ਮੋਹਾਲੀ RPG ਹਮਲੇ ਦਾ ਨਾਬਾਲਗ ਦੋਸ਼ੀ ਨਿਕਲਿਆ ਬਾਲਗ, ਜੁਵੇਨਾਈਲ ਜਸਟਿਸ ਨੇ ਜਾਰੀ ਕੀਤੇ ਹੁਕਮ
ਜ਼ਮੀਨ ‘ਤੇ ਡਿੱਗਣ ਤੋਂ ਬਾਅਦ ਜਦੋਂ ਉਸਦੇ ਦੋਸਤਾਂ ਨੇ ਉਸਨੂੰ ਆਵਾਜ਼ ਦਿੱਤੀ ‘ਤਾ ਉਹ ਕੁਝ ਵੀ ਜਵਾਬ ਨਹੀਂ ਦੇ ਰਿਹਾ ਸੀ। ਇਸ ਮਗਰੋਂ ਉਸ ਦੇ ਦੋਸਤ ਉਸ ਨੂੰ ਸੈਕਟਰ-16 ਚੰਡੀਗੜ੍ਹ ਦੇ GMSH ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਘਟਨਾ ਸਬੰਧੀ ਮ੍ਰਿਤਕ ਰਾਮ ਰਾਣਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਨਹੀਂ ਸੀ। ਉਹ ਸਿਹਤਮੰਦ ਸੀ ਅਤੇ ਰੋਜ਼ਾਨਾ ਜਿੰਮ ਵਿਚ ਕਸਰਤ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਹ ਕਿਸੇ ਵੀ ਕਿਸਮ ਦਾ ਨਸ਼ਾ ਵੀ ਨਹੀਂ ਕਰਦਾ ਸੀ। ਇਨ੍ਹਾਂ ਹੀ ਨਹੀਂ ਉਹ ਬਾਹਰ ਦਾ ਖਾਣਾ ਖਾਣ ਤੋਂ ਵੀ ਗੁਰੇਜ਼ ਕਰਦਾ ਸੀ। ਦੱਸ ਦੇਈਏ ਰਾਮ ਰਾਣਾ ਦੇ ਦੋ ਬੱਚੇ ਹਨ, ਜਿਨ੍ਹਾਂ ਦੀ ਉਮਰ 11 ਅਤੇ 3 ਸਾਲ ਹੈ।
ਵੀਡੀਓ ਲਈ ਕਲਿੱਕ ਕਰੋ -: