ਚੰਡੀਗੜ੍ਹ CBI ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ACB) ਨੇ ਬੀਤੀ ਰਾਤ ਚੰਡੀਗੜ੍ਹ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਰਿਸ਼ਵਤ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ ਇਹ ਦੋਵੇਂ ਪੁਲਿਸ ਮੁਲਾਜ਼ਮ ਸੈਕਟਰ 24 ਪੁਲਿਸ ਚੌਕੀ ਵਿੱਚ ਤਾਇਨਾਤ ਸਨ। ਫਿਲਹਾਲ CBI ਦੀ ਰੇਡ ‘ਤੋਂ ਬਾਅਦ ਦੋਵਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। CBI ਵੱਲੋਂ ਇਸ ਮਾਮਲੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਫੜੇ ਗਏ ਪੁਲਿਸ ਮੁਲਾਜ਼ਮ ਵਿਚ ਰਣਦੀਪ ਰਾਣਾ ਅਤੇ ASI ਰਵਿੰਦਰ ਕੁਮਾਰ ਸ਼ਾਮਲ ਹਨ। ਮਾਮਲੇ ਦਾ ਸ਼ਿਕਾਇਤਕਰਤਾ ਰਣਜੀਤ ਸਿੰਘ ਵਾਸੀ ਧਨਾਸ ਹੈ। ਉਸ ਨੇ CBI ਨੂੰ ਦੱਸਿਆ ਕਿ ਰਣਦੀਪ ਸਿੰਘ ਸੈਕਟਰ 24 ਦੀ ਚੌਕੀ ਵਿੱਚ ਤਾਇਨਾਤ ਹੈ। ਉਸ ਨੇ ਦੱਸਿਆ ਕਿ ਰਣਦੀਪ ਉਸ ਨੂੰ ਬਲਾਤਕਾਰ ਦੇ ਝੂਠੇ ਕੇਸ ਵਿੱਚ ਫਸਾਉਣ ਦੇ ਨਾਂ ’ਤੇ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਇਸ ‘ਤੋਂ ਪਹਿਲਾਂ ਰਣਦੀਪ ਨੇ 10 ਮਾਰਚ ਨੂੰ ਸ਼ਿਕਾਇਤਕਰਤਾ ‘ਤੋਂ 10 ਹਜ਼ਾਰ ਰੁਪਏ ਲਏ ਸਨ।
ਉਸ ਨੇ ਦੱਸਿਆ ਕਿ ਵਟਸਐਪ ਕਾਲ ਕਰਕੇ ਉਹ ਉਸ ‘ਤੇ ਪੁਲਿਸ ਅਧਿਕਾਰੀ ਨੂੰ ਮਿਲਣ ਲਈ ਦਬਾਅ ਪਾ ਰਿਹਾ ਸੀ ਬਾਅਦ ਵਿਚ ਰਣਦੀਪ ਨੇ ਰਿਸ਼ਵਤ ਦੀ ਰਕਮ ਵਧਾ ਕੇ ਇੱਕ ਲੱਖ ਕਰ ਦਿੱਤੀ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ 21 ਮਾਰਚ ਤੱਕ ਸਿਰਫ 50 ਹਜ਼ਾਰ ਰੁਪਏ ਦਾ ਹੀ ਪ੍ਰਬੰਧ ਕਰ ਸਕਦਾ ਹੈ। ਇਸ ਰਿਕਾਰਡਿੰਗ ਦੇ ਅਧਾਰ ‘ਤੇ CBI ਨੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ। CBI ਨੇ ਐਫਆਈਆਰ ਵਿੱਚ ਸ਼ਿਕਾਇਤਕਰਤਾ ਅਤੇ ਦੋਸ਼ੀ ਪੁਲਿਸ ਵਾਲਿਆਂ ਨਾਲ ਹੋਈ ਗੱਲਬਾਤ ਦਾ ਟ੍ਰਾਂਸਕ੍ਰਿਪਟ ਵੀ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਸਨਸਨੀਖੇਜ਼ ਘਟਨਾ, ਦਰੱਖਤ ਨਾਲ ਲਟਕਦੀਆਂ ਮਿਲੀਆਂ ਦੋ ਲਾ.ਸ਼ਾਂ
ਰਣਦੀਪ ਰਾਣਾ ਦੀ ਪਤਨੀ ਮਮਤਾ ਰਾਣਾ ਨੇ CBI ਮੁਲਾਜ਼ਮਾਂ ‘ਤੇ ਉਨ੍ਹਾਂ ਦੇ ਬੱਚਿਆਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਮਮਤਾ ਦਾ ਕਹਿਣਾ ਹੈ ਕਿ ਮੰਗਲਵਾਰ ਸ਼ਾਮ 7 ਵਜੇ ਦੇ ਕਰੀਬ CBI ਦੇ ਦਰਜਨ ਤੋਂ ਵੱਧ ਮੁਲਾਜ਼ਮ ਸੈਕਟਰ 23 ਸਥਿਤ ਉਸ ਦੇ ਘਰ ਵਿੱਚ ਦਾਖ਼ਲ ਹੋਏ। CBI ਦੇ ਜਵਾਨਾਂ ਨੇ ਉਸਦੇ 14 ਸਾਲਾ ਬੇਟੇ ਨੂੰ ਧੱਕਾ ਦਿੱਤਾ। ਪਰਿਵਾਰ ਦੇ ਸਾਰੇ ਫੋਨ ਜ਼ਬਤ ਕਰ ਲਏ ਗਏ। ਇਸ ਤੋਂ ਬਾਅਦ ਉਸ ਦੇ ਪਤੀ ਨੂੰ ਫੜ ਕੇ ਲੈ ਗਏ।
ਮਮਤਾ ਨੇ ਕਿਹਾ ਕਿ ਸੀਬੀਆਈ ਨੇ ਉਨ੍ਹਾਂ ਦੇ ਘਰ ‘ਚ ਦਾਖਲ ਹੋ ਕੇ ਉਨ੍ਹਾਂ ਦੀਆਂ ਧੀਆਂ ਨਾਲ ਧੱਕਾ ਕੀਤਾ। ਉਹ ਮਹਿਲਾ ਕਾਂਸਟੇਬਲ ਨੂੰ ਆਪਣੇ ਨਾਲ ਨਹੀਂ ਲੈ ਕੇ ਆਏ। ਬਾਅਦ ਵਿੱਚ ਮਹਿਲਾ ਕਾਂਸਟੇਬਲ ਨੂੰ ਬੁਲਾਇਆ ਗਿਆ। ਇਸ ਦੇ ਨਾਲ ਹੀ ਸੀਬੀਆਈ ਦੀ ਧੋਖਾਧੜੀ ਦੀ ਬਣੀ ਵੀਡੀਓ ਨੂੰ ਵੀ ਡਿਲੀਟ ਕਰ ਦਿੱਤਾ ਗਿਆ। ਹਾਲਾਂਕਿ ਇੱਕ-ਦੋ ਵੀਡੀਓ ਬਚ ਗਏ। ਮਮਤਾ ਰਾਣਾ ਮੁਤਾਬਕ CBI ਕਈ ਘੰਟੇ ਉਨ੍ਹਾਂ ਦੇ ਘਰ ਛਾਪੇਮਾਰੀ ਕਰਦੀ ਰਹੀ। ਰਾਤ ਕਰੀਬ 2.30 ਵਜੇ ਉਹ ਉਨ੍ਹਾਂ ਦੇ ਘਰ ‘ਤੋਂ ਨਿਕਲੇ।
ਵੀਡੀਓ ਲਈ ਕਲਿੱਕ ਕਰੋ -: