ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਪਾਲ ਮਰਚੈਂਟਸ ਨਾਲ 1.93 ਕਰੋੜ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਦਿੱਲੀ ਵਿੱਚ ਛਾਪੇਮਾਰੀ ਕਰਕੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ 31 ਦਸੰਬਰ, 2022 ਨੂੰ ਧੋਖਾਧੜੀ, ਜਾਅਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਇਹ ਕੇਸ ਦਰਜ ਕੀਤਾ ਗਿਆ ਸੀ। ਫੜੇ ਗਏ ਦੋਸ਼ੀਆਂ ਦੀ ਪਛਾਣ ਸਿਰਸਾ ਦੇ ਪੰਕਜ ਕੁਮਾਰ (29), ਫਤਿਹਾਬਾਦ ਦੇ ਵਿਕਰਮ (28), ਮੁਕੇਸ਼ ਕੁਮਾਰ (29), ਰਾਜੇਂਦਰ ਪ੍ਰਸਾਦ (38) ਅਤੇ ਹਿਸਾਰ ਦੇ ਰੋਹਤਾਸ਼ ਕੁਮਾਰ (27) ਵਜੋਂ ਹੋਈ ਹੈ।
ਇਸ ਮਾਮਲੇ ਵਿਚ ਮਹਿਲਾ ਵਰਕਰਾਂ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਸਿਸਟਮ ਹੈਕ ਕਰ 1.93 ਕਰੋੜ ਰੁਪਏ ਦੇ ਨੇੜੇ ਦੀ ਠਗੀ ਕੀਤੀ ਗਈ ਹੈ। ਪੁਲਿਸ ਦੋਸ਼ੀਆਂ ਦਾ ਰਿਮਾਂਡ ਲੈ ਕੇ ਪੁੱਛਤਾਛ ਕਰ ਰਿਹਾ ਹੈ। ਇਸ ਦੇ ਨਾਲ ਹੀ ਇਸ ਗਿਰੋਹ ਦੇ ਹੋਰ ਸਾਥੀਆਂ ਦੀ ਖੋਜ ਕੀਤੀ ਜਾ ਰਹੀ ਹੈ। ਪੁਲਿਸ ਨੇ ਅਜੇ ਤਕ ਇਨ੍ਹਾਂ ਦੇ ਕਬਜੇ ਤੋਂ 8 ਮੋਬਾਈਲ ਫੋਨ, 1 ਮੋਡਮ, ਵਾਈਫਾਈ, 4 ਨੋਟ, 31 ਸਿਮ ਕਾਰਡ ਅਤੇ 4 ਟਰੱਕ ਬਰਮਦ ਬਣਾਏ ਹਨ।
ਦੱਸ ਦੇਈਏ ਪਾਲ ਮਰਚੈਂਟਸ ਨਾਨ-ਬੈਂਕਿੰਗ ਫਾਈਨੇਂਸ਼ੀਅਲ ਕਾਰਪੋਰੇਸ਼ਨ ਦੇ ਰੂਪ ਵਿੱਚ ਕੰਮ ਕਰਦੀ ਹੈ। RBI ਦੁਆਰਾ ਜਾਰੀ ਲਾਇਸੰਸ ਦੇ ਅਧੀਨ ਇਹ ਜਨਰਲ ਪਬਲਿਕ ਨੂੰ ਪ੍ਰੀਪੇਡ ਵੈਲੇਟਸ ਅਤੇ ਕਾਰਡਸ ਜਾਰੀ ਕਰਨ ਦਾ ਕੰਮ ਕਰਦਾ ਹੈ। ਇਹ ਇੱਕ ਮੋਬਾਈਲ ਐਪਲੀਕੇਸ਼ਨ ਰਾਹੀਂ ਜਾਰੀ ਕੀਤਾ ਜਾਂਦਾ ਹੈ। PaulPayV2.0 ਨਾਮਕ ਇਹ ਐਪ ਐਂਡਰਾਇਡ ਪਲੇ ਸਟੋਰ ਅਤੇ ਐਪਲ ਐਪ ਸਟੋਰ ‘ਤੇ ਉਪਲਬਧ ਹੈ। ਇਹ ਕਈ ਕਿਸਮਾਂ ਦੀ ਪੇਮੈਂਟ ਸਰਵਿਸੇਜ ਯੂਟਿਲਿਟੀ ਬਿਲਸ ਪੇਮੈਂਟ, ਮੋਬਾਈਲ ਰਿਚਾਰਜ, ਡੀਟੀਐਚ ਜਾਂ ਫਾਸਟੈਗ ਆਦਿ ਲਈ ਇਸ ਮੋਬਾਈਲ ਐਪ ਨੂੰ ਵਰਤ ਸਕਦੇ ਹਨ।
ਸਾਈਬਰ ਕ੍ਰਾਈਮ ਪੁਲਿਸ ਨੇ ਜਾਂਚ ਦੌਰਾਨ ਕਥਿਤ ਲੈਣ-ਦੇਣ ਦੇ ਡੇਟਾ ਦੀ ਜਾਂਚ ਕੀਤੀ ਅਤੇ ਪਾਇਆ ਕਿ PaulPay ਐਪਲੀਕੇਸ਼ਨ ਦੇ 1497 ID ਤਿਆਰ ਕੀਤੇ ਗਏ ਸਨ। ਜਦੋਂ ਕਿ ਇਨ੍ਹਾਂ ਦੀ ਵਰਤੋਂ ਕਰਕੇ 3114 ਲੈਣ-ਦੇਣ ਕੀਤੇ ਗਏ। ਇਸ ਮਾਮਲੇ ਵਿੱਚ 1,93,54,231 ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਰੋਹਤਾਸ਼ ਪੇਮੈਂਟ ਐਪਸ ਅਤੇ ਹੋਰ ਜਾਣਕਾਰੀ ਦੇ ਬਗਸ ਨੂੰ ਠੀਕ ਕਰਨ ਲਈ ਯੂਟਿਊਬ ਦੇਖਦਾ ਸੀ। ਜਿਸ ‘ਤੋਂ ਬਾਅਦ ਉਸ ਨੇ ਠੱਗੀ ਕਰਨ ਦੀ ਯੋਜਨਾ ਬਣਾਈ ਸੀ।
ਪਾਲ ਮਰਚੈਂਟਸ ਨਾਲ ਠੱਗੀ ਵਿਚ ਟਰੱਕਾਂ ਨਾਲ ਸਬੰਧਤ 30 ਲੱਖ ਰੁਪਏ, ਵੱਖ-ਵੱਖ ਵਾਹਨਾਂ ਦੇ ਫਾਸਟੈਗ ਨਾਲ ਸਬੰਧਤ 5 ਲੱਖ ਰੁਪਏ, 2 ਲੱਖ ਰੁਪਏ ਦੇ ਮੋਬਾਈਲ ਫੋਨ ਰੀਚਾਰਜ, 2.5 ਲੱਖ ਰੁਪਏ ਦੀ ਬੀਮਾ ਪਾਲਿਸੀ ਪ੍ਰੀਮੀਅਮ, ਇੰਡੀਅਨ ਆਇਲ ਕਾਰਪੋਰੇਸ਼ਨ ਦੇ ਖਾਤੇ ਦੀ ਅਦਾਇਗੀ ਲਈ 30 ਲੱਖ ਰੁਪਏ ਦੇ ਕਰਜ਼ੇ ਦੀ ਰਕਮ ਵਿੱਚ ਧੋਖਾਧੜੀ ਕੀਤੀ ਗਈ ਸੀ। ਇਸ ਦੇ ਨਾਲ ਹੀ 25 ਲੱਖ ਰੁਪਏ ਦੇ ਐਮਾਜ਼ਾਨ ਗਿਫਟ ਕਾਰਡ ਵਾਊਚਰ, 10 ਲੱਖ ਰੁਪਏ ਦੇ ਫਲਿੱਪਕਾਰਟ ਕੂਪਨ, 10 ਲੱਖ ਰੁਪਏ ਦੇ ਗੋਲਡ ਲੋਨ, 20 ਲੱਖ ਰੁਪਏ ਦੇ ਹੋਰ ਲੋਨ ਅਤੇ Paytm ਖਾਤਿਆਂ ਲਈ 50 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪਿਤਾ ਦਾ ਖੌਫ਼ਨਾਕ ਕਾਰਾ: ਧੀ ਦੇ ਰੋਣ ਕਾਰਨ ਕੰਧ ‘ਚ ਮਾਰਿਆ ਸਿਰ, ਫਿਰ ਗਲਾ ਘੋਟ ਕੀਤਾ ਕ.ਤਲ
ਜਾਂਚ ਦੌਰਾਨ, ਪੁਲਿਸ ਨੂੰ PaulPayV2.0 ਦੀ ID ਬਣਾਉਣ ਲਈ ਵਰਤੇ ਗਏ ਕੁਝ ਮੋਬਾਈਲ ਨੰਬਰਾਂ ਦੀ ਲੋਕੇਸ਼ਨ ਮੁਖਰਜੀ ਨਗਰ, ਦਿੱਲੀ ਦੀ ਮਿਲੀ। ਖੁਫੀਆ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ 5 ਜਨਵਰੀ ਨੂੰ ਮੁਖਰਜੀ ਨਗਰ ‘ਚ ਛਾਪਾ ਮਾਰਿਆ ਸੀ। ਉਥੋਂ ਪੰਕਜ ਨੂੰ ਗ੍ਰਿਫਤਾਰ ਕਰਕੇ ਫਰਜ਼ੀ ਆਈਡੀ ਬਣਾਉਣ ਲਈ ਵਰਤੇ ਜਾਂਦੇ ਕੁਝ ਸਿਮ ਕਾਰਡ ਬਰਾਮਦ ਕੀਤੇ ਗਏ। ਉਸ ‘ਤੋਂ ਫਤਿਹਾਬਾਦ ਦੇ ਤੁਲਸੀ ਚੌਕ ‘ਚ ਕੈਫੇ ਚਲਾਉਣ ਵਾਲੇ ਵਿਕਰਮ ਬਾਰੇ ਜਾਣਕਾਰੀ ਮਿਲੀ।
ਜਾਣਕਰੀ ਅਨੁਸਾਰ ਪਤਾ ਲੱਗਾ ਕਿ ਵਿਕਰਮ ਆਪਣੇ ਦੋਸਤਾਂ ਕਮਲਦੀਪ, ਰਾਜਿੰਦਰ ਪ੍ਰਸਾਦ ਉਰਫ ਰਾਜੂ, ਮੁਕੇਸ਼ ਅਤੇ ਰੋਹਤਾਸ਼ ਬੈਨੀਵਾਲ ਨਾਲ ਪੰਕਜ ਕੋਲ ਗਿਆ ਸੀ। ਉਹ ਸਕੀਮ ਦਾ ਲਾਭ ਲੈਣ ਲਈ PaulPayV2.0 ਦੀ ID ਚਾਹੁੰਦਾ ਸੀ। ਪੰਕਜ ਨੂੰ ਪ੍ਰਤੀ ID 1,500 ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਪੰਕਜ ਨੇ ਕਈ ID ਬਣਾਈਆਂ ਅਤੇ ਕੁਝ ID ਆਪ ਵੀ ਵਰਤੀਆਂ। ਇਸ ਸੂਚਨਾ ‘ਤੇ ਪੁਲਿਸ ਨੇ ਵਿਕਰਮ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕਥਿਤ ਲੈਣ-ਦੇਣ ਦੇ ਸਕਰੀਨ ਸ਼ਾਟ ਵਾਲੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਫਰਜ਼ੀ ID ਬਣਾਉਣ ਲਈ ਵਰਤੇ ਜਾਂਦੇ ਮੋਬਾਈਲ ਨੰਬਰ ਵੀ ਬਰਾਮਦ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪੁਲਿਸ ਪੁੱਛਗਿੱਛ ਦੌਰਾਨ ਰਜਿੰਦਰਾ ਉਰਫ਼ ਰਾਜੂ ਨੇ ਦੱਸਿਆ ਕਿ ਉਸ ਦੇ ਦੋਸਤ ਰੋਹਤਾਸ਼ ਕੁਮਾਰ ਨੇ ਉਸ ਨੂੰ PaulPayV2.0 ‘ਚ ਬੱਗ ਹੋਣ ਦੀ ਸੂਚਨਾ ਦਿੱਤੀ ਸੀ। ਇਸ ਦੇ ਨਾਲ ਹੀ ਇਸ ਰਾਹੀਂ ਪੈਸੇ ਕਢਵਾਉਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਰੋਹਤਾਸ਼ ਤੋਂ ਪੁੱਛਗਿੱਛ ‘ਚ ਪਤਾ ਲੱਗਾ ਕਿ ਉਸ ਨੂੰ ਬੱਗ ਸ਼ਿਕਾਰ ਸਬੰਧੀ ਜਾਣਕਾਰੀ ਸੀ। ਉਸ ਨੇ ਇਸ ਦੀ ਸੂਚਨਾ ਰਜਿੰਦਰ ਨੂੰ ਦਿੱਤੀ ਅਤੇ ਕਰੀਬ 2 ਕਰੋੜ ਰੁਪਏ ਦੀ ਧੋਖਾਧੜੀ ਕੀਤੀ।
ਪੁਲਿਸ ਨੇ ਦੱਸਿਆ ਕਿ ਰੋਹਤਾਸ਼ ਕੁਮਾਰ B.Sc ਪੜ੍ਹ ਚੁਕਿਆ ਹੈ। ਉਹ 8ਵੀਂ ਜਮਾਤ ਤੋਂ ਕੰਪਿਊਟਰ ਦੀ ਪੜ੍ਹਾਈ ਕਰ ਰਿਹਾ ਹੈ। ਉਸਨੇ PaulPayV2.0 ਵਿੱਚ ਬੱਗ ਦਾ ਸ਼ਿਕਾਰ ਕੀਤਾ ਅਤੇ ਇੱਕ ਟੂਲ ਰਾਹੀਂ PaulPay ਵੈੱਬਸਾਈਟ ਦਾ ਡਾਟਾ ਕੱਢਿਆ ਅਤੇ ਨਕਦੀ ਮੁਕਤ ਭੁਗਤਾਨ ਗੇਟਵੇ ਦੇ ਸਿਗਨਲ ਨੂੰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਸਰਵਰ ਤੋਂ ਲੈਣ-ਦੇਣ ਕੀਤਾ ਗਿਆ। ਉਸਨੇ ਇਹ ਤਰੀਕਾ ਆਪਣੇ ਦੋਸਤਾਂ ਰਜਿੰਦਰ ਅਤੇ ਮੁਕੇਸ਼ ਨੂੰ ਸਮਝਾਇਆ। ਇਸ ਤੋਂ ਬਾਅਦ ਹੋਰ ਸਾਥੀਆਂ ਦੀ ਫਰਜ਼ੀ ID ਬਣਾਉਣ ‘ਚ ਮਦਦ ਲਈ।