ਚੰਡੀਗੜ੍ਹ ਨਗਰ ਨਿਗਮ ਵਿਚ ਭਾਵੇਂ ਹੀ ਕਾਂਗਰਸ ਦੇ ਆਪ ਇਕੱਠੇ ਚੋਣ ਮੈਦਾਨ ਵਿਚ ਉਤਰੇ ਹਨ ਪਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਥਿਤੀ ਵੱਖ ਹੋਵੇਗੀ।ਇਸ ਦਾ ਅੰਦਾਜ਼ਾ ਦਿੱਲੀ ਵਿਚ ਮੁੱਖ ਮੰਤਰੀ ਮਾਨ ਤੋਂ ਪੁੱਛੇ ਗਏ ਸਵਾਲ ਦੇ ਜਵਾਬ ਤੋਂ ਲਗਾਇਆ ਜਾ ਸਕਦਾ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਉਥੋਂ ਦੀਆਂ ਲੋਕਲ ਚੋਣਾਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਕੱਲ੍ਹ ਭਾਜਪਾ ਤੋਂ ਚੰਡੀਗੜ੍ਹ ਦਾ ਪਿੱਛਾ ਛੁੱਟ ਜਾਵੇਗਾ। ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹ ਮੁੰਬਈ ਰਹਿੰਦੀ ਹੈ। ਲੋਕ ਚੰਡੀਗੜ੍ਹ ਵਿਚ ਪ੍ਰੇਸ਼ਾਨ ਹੁੰਦੇ ਹਨ। ਸਾਨੂੰ ਇਸ ਬਾਰੇ ਆਮ ਲੋਕ ਤੇ ਵਪਾਰੀ ਦੱਸਦੇ ਹਨ।
ਇਹ ਵੀ ਪੜ੍ਹੋ : ਸੰਗਰੂਰ : ਛੁੱਟੀ ਕੱਟਣ ਪਿੰਡ ਆਏ BSF ਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌ.ਤ, ਮਿਜ਼ੋਰਮ ਵਿਚ ਸੀ ਤਾਇਨਾਤ
ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਲਈ ਉਹ 13-0 ਕਹਿੰਦੇ ਹਨ ਦੂਜੇ ਪਾਸੇ ਹੁਣ ਚੰਡੀਗੜ੍ਹ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਹੁਣ ਆਉਣ ਚੋਣਾਂ ਵਿਚ 14-0 ਦੇ ਹਾਲਾਤ ਬਣਨਗੇ। ਉਨ੍ਹਾਂ ਕਿਹਾ ਕਿ ਉਹ ਆਪਣੀ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਇਹ ਗੱਲ ਕਹਿ ਰਹੇ ਹਨ। ਕਾਂਗਰਸ ਤੇ ਆਪ ਦੇ ਚੋਣ ਲੜਨ ਦੀ ਗੱਲ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ। ਮੈਂ ਆਪਣੀ ਪਾਰਟੀ ਦੀ ਗੱਲ ਕਰ ਰਿਹਾ ਹਾਂ।