chartered flights to resume: ਲੌਕਡਾਊਨ ਦੇ ਵਿਚਕਾਰ ਦੇਸ਼ ਵਿੱਚ ਬੱਸ, ਟ੍ਰੇਨ, ਘਰੇਲੂ ਏਅਰਲਾਈਨਾਂ ਦੀ ਸ਼ੁਰੂਆਤ ਤੋਂ ਬਾਅਦ ਹੁਣ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਨਿੱਜੀ ਹੈਲੀਕਾਪਟਰ, ਚਾਰਟਰਡ ਪਲੇਨ, ਪ੍ਰਾਈਵੇਟ ਹੈਲੀਕਾਪਟਰ ਸੇਵਾ ਦੀ ਵੀ ਆਗਿਆ ਦੇ ਦਿੱਤੀ ਹੈ। ਇਨ੍ਹਾਂ ਸੇਵਾਵਾਂ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਏਅਰ ਐਂਬੂਲੈਂਸ ਤੋਂ ਇਲਾਵਾ ਬਜ਼ੁਰਗ, ਗਰਭਵਤੀ ਔਰਤਾਂ ਨੂੰ ਨਿੱਜੀ ਹੈਲੀਕਾਪਟਰ, ਚਾਰਟਰਡ ਏਅਰ ਲਾਈਨ, ਨਿਜੀ ਏਅਰ ਲਾਈਨ ਦੇ ਹੈਲੀਕਾਪਟਰ ਵਿੱਚ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਹਨਾਂ ਨਿਯਮਾਂ ਤਹਿਤ ਦਿੱਤੀ ਗਈ ਹੈ ਮਨਜ਼ੂਰੀ, 45 ਮਿੰਟ ਤੋਂ ਪਹਿਲਾਂ ਏਅਰਪੋਰਟ ਜਾਂ ਹੈਲੀਪੈਡ ‘ਤੇ ਪਹੁੰਚਣਾ ਜ਼ਰੂਰੀ, ਵੈਬ ਚੈੱਕ ਇਨ, ਇਲੈਕਟ੍ਰਾਨਿਕ ਭੁਗਤਾਨ, ਥਰਮਲ ਸਕ੍ਰੀਨਿੰਗ ਹੋਵੇਗੀ ਜ਼ਰੂਰੀ, ਫੇਸ ਮਾਸਕ ਪਾਉਣਾ ਹੋਵੇਗਾ, ਡੀਜੀਸੀਏ ਦੁਆਰਾ ਨਿਰਧਾਰਤ ਪ੍ਰਾਈਸ ਕੈਪ ਲਾਗੂ ਨਹੀਂ ਹੋਏਗੀ, ਕਿਰਾਇਆ ਦੋਵਾਂ ਪਾਸਿਆਂ ਵਿਚਕਾਰ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ, ਭੋਜਨ ਲਿਜਾਣ ਤੇ ਪਬੰਦੀ, ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕੀਤਾ ਜਾਣਾ ਚਾਹੀਦਾ ਹੈ ਜਾਂ ਸਵੈ ਘੋਸ਼ਣਾ ਪੱਤਰ ਦੇਣਾ ਪਏਗਾ ਅਤੇ ਯਾਤਰਾ ਤੋਂ ਬਾਅਦ ਹਵਾਈ ਜਹਾਜ਼ਾਂ ਜਾਂ ਹੈਲੀਕਾਪਟਰਾਂ ਨੂੰ ਸਵੱਛ ਕਰਨਾ ਪਏਗਾ।
ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ। ਅੱਜ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਇੱਕ ਲੱਖ 45 ਹਜ਼ਾਰ 380 ਤੱਕ ਪਹੁੰਚ ਗਈ ਹੈ। ਦੇਸ਼ ਵਿੱਚ ਪਿੱਛਲੇ 24 ਘੰਟਿਆਂ ਵਿੱਚ ਸੰਕਰਮਿਤ ਮਰੀਜ਼ਾਂ ਦੇ 6535 ਨਵੇਂ ਕੇਸ ਸਾਹਮਣੇ ਆਏ ਹਨ। ਹਾਲਾਂਕਿ, ਲਗਾਤਾਰ ਚੌਥੇ ਦਿਨ ਵਾਧੇ ਤੋਂ ਬਾਅਦ, ਅੱਜ ਨਵੇਂ ਕੇਸਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਉਸੇ ਸਮੇਂ, ਪਿੱਛਲੇ 24 ਘੰਟਿਆਂ ਵਿੱਚ 146 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 4167 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 60 ਹਜ਼ਾਰ 491 ਲੋਕ ਵੀ ਠੀਕ ਹੋ ਚੁੱਕੇ ਹਨ।