ਲੁਧਿਆਣਾ ਵਿਚ ਕਾਰੋਬਾਰੀਆਂ ਤੇ ਅਮੀਰਾਂ ਨੂੰ ਆ ਰਹੇ ਫਿਰੌਤੀ ਨੂੰ ਲੈ ਕੇ ਧਮਕੀ ਭਰੇ ਫੋਨ ਕੋਈ ਹੋਰ ਨਹੀਂ ਸਗੋਂ ਕੈਨੇਡਾ ਵਿਚ ਬੈਠੇ ਗੈਂਗਸਟਰ ਦਵਿੰਦਰਪਾਲ ਸਿੰਘ ਤੇ ਆਪਣੇ ਸਾਥੀਆਂ ਤੋਂ ਕਰਵਾਉਂਦਾ ਸੀ। ਇੰਨਾ ਹੀ ਨਹੀਂ ਦਵਿੰਦਰਪਾਲ ਸਿੰਘ ਨੇ ਆਪਣਾ ਇਕ ਗੈਂਗ ਤੱਕ ਬਣਾ ਕੇ ਰੱਖਿਆ ਸੀ। ਜਿਸ ਦੇ ਕਹਿਣ ‘ਤੇ ਹੀ ਉਸ ਦੇ ਸਾਥੀ ਕਾਰੋਬਾਰੀ ਦੇ ਘਰਾਂਦੇ ਅੱਗੇ ਜਾ ਕੇ ਉਸ ਨੂੰ ਡਰਾਉਣ ਖੌਫ ਪੈਦਾ ਕਰਨ ਲਈ ਹਵਾਈ ਫਾਇਰ ਤੱਕ ਕਰਦੇ ਸਨ ਤਾਂ ਕਿ ਕਾਰੋਬਾਰੀ ਡਰ ਕੇ ਫਿਰੌਤੀ ਉਨ੍ਹਾਂ ਨੂੰ ਦੇਣ। ਪੁਲਿਸ ਨੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਦਬੋਚ ਲਿਆ।
ਜਦੋਂ ਮੁਲਜ਼ਮ ਪੁਲਿਸ ਨੂੰ ਦੇਖ ਕੇ ਹਵਾਈ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਪੁਲਿਸ ਨੇ ਵੀ ਜਵਾਬੀ ਫਾਇਰ ਕਰਕੇ ਬਾਈਕ ਸਵਾਰ ਮੁਲਜ਼ਮਾਂ ਨੂੰ ਡੇਗ ਦਿੱਤਾ ਜਿਸ ਨਾਲ ਇਕ ਮੁਲਜ਼ਮ ਦੇ ਪੈਰ ‘ਤੇ ਸੱਟ ਲੱਗ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨੋਂ ਮੁਲਜ਼ਮਾਂ ਨੂੰ ਫੜ ਲਿਆ। ਪੁਲਿਸ ਨੇ ਮੁਲਜ਼ਮਾਂ ਤੋਂ ਤਿੰਨ ਪਿਸਤੌਲ ਤੇ 240 ਨਸ਼ੇ ਦੀਆਂ ਗੋਲੀਆਂ ਬਰਾਮਦ ਕਰਕੇ ਥਾਣਾ ਸਦਰ ਵਿਚ ਮਾਮਲਾ ਦਰਜ ਕਰ ਲਿਆ। ਮੁਲਜ਼ਮਾਂ ਦੀ ਪਛਾਣ ਦਵਿੰਦਰਪਾਲ ਸਿੰਘ ਉਰਫ ਗੋਪੀ ਵਾਸੀ ਵਾਰਡ ਨੰਬਰ 32 ਮੁਹੱਲਾ ਲਾਹੌਰੀਆ ਮੋਗਾ ਹਾਲ ਵਾਸੀ ਕੈਨੇਡਾ, ਗੁਰਪ੍ਰੀਤ ਸਿੰਘ ਉਰਫ ਬੱਬੂ, ਮਨਪ੍ਰੀਤ ਸਿੰਘ ਉਰਫ ਸੇਵਕ ਵਾਸੀ ਭਦੌੜ ਤੇ ਲਵਪ੍ਰੀਤ ਸਿੰਘ ਲਭਾ ਵਾਸੀ ਪਿੰਡ ਕਾਊਂਕੇ ਖੋਸਾ ਵਜੋਂ ਹੋਈ ਹੈ।
ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਨੇ ਚੌਕੀਦਾਰ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲਿਸ ਨੂੰ ਖਬਰ ਮਿਲੀ ਕਿ ਮੁਲਜ਼ਮ ਦਵਿਦਰਪਾਲ ਸਿੰਘ ਜੋ ਕਿ ਕੈਨੇਡਾ ਵਿਚ ਰਹਿੰਦਾ ਹੈ ਉਸ ਨੇ ਆਪਣਾ ਗੈਂਗ ਬਣਾ ਕੇ ਰੱਖਿਆ ਹੈ ਜੋ ਕਿ ਉਸ ਦੇ ਕਹਿਣ ‘ਤੇ ਵੱਡੇ ਕਾਰੋਬਾਰੀ ਲੋਕਾਂ ਤੋਂ ਫਿਰੌਤੀ ਮੰਗਦੇ ਹਨ। ਉਸ ਨੂੰ ਡਰਾਉਣ ਲਈ ਉਸ ਦੇ ਘਰ ਦੇ ਬਾਹਰ ਜਾ ਕੇ ਗੋਲੀਆਂ ਚਲਾਉਂਦੇ ਹਨ।
ਇਹ ਵੀ ਪੜ੍ਹੋ : CM ਮਾਨ ਨੇ ਕਿਸਾਨਾਂ ਨਾਲ ਕੀਤੀ ਮੀਟਿੰਗ, ਬਕਾਇਆ ਮਸਲਿਆਂ ਦੇ ਹੱਲ ਲਈ ਕਮੇਟੀ ਦਾ ਕੀਤਾ ਗਠਨ
ਪੁਲਿਸ ਨੂੰ ਖਬਰ ਮਿਲੀ ਸੀ ਕਿ ਗੈਂਗਸਟਰਾਂ ਨਾਲ ਮਿਲ ਕੇ ਕਾਰੋਬਾਰੀ ਤੇ ਅਮੀਰਾਂ ਤੋਂ ਫਿਰੌਤੀ ਮੰਗਣ ਵਾਲੇ ਕੁਝ ਲੋਕ ਬਾਈਕ ‘ਤੇ ਸਵਾਰ ਹੋ ਕੇ ਪਿੰਡ ਕੁਲਾਰ ਵੱਲ ਜਾ ਰਹੇ ਸਨ। ਪੁਲਿਸ ਨੇ ਨਾਕਾਬੰਦੀ ਕਰਕੇ ਮੁਲਜ਼ਮਾਂ ਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਮੁਲਜ਼ਮਾਂ ਨੇ ਪੁਲਿਸ ਨਾਕਾ ਦੇਖ ਕੇ ਹਵਾ ਵਿਚ ਫਾਇਰਿੰਗ ਕਰ ਦਿੱਤੀ ਜਿਸ ਦੇ ਜਵਾਬ ਵਿਚ ਪੁਲਿਸ ਨੇ ਵੀ ਬਾਈਕ ‘ਤੇ ਗੋਲੀ ਚਲਾਈ ਤਾਂ ਮੁਲਜ਼ਮ ਹੇਠਾਂ ਡਿੱਗ ਗਏ। ਜਿਸ ਦੇ ਬਾਅਦ ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁੱਛਗਿਛ ਲਈ ਰਿਮਾਂਡ ਹਾਸਲ ਕਰਕੇ ਅੱਗੇ ਦੀ ਜਾਂਚ ਕਰੇਗੀ।
ਵੀਡੀਓ ਲਈ ਕਲਿੱਕ ਕਰੋ : –