ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਆਪਣੇ ਕੰਮਾਂ ਦਾ ਰਿਪੋਰਟ ਕਾਰਡ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਹੁਣ ਦੇਸ਼ ਭਰ ਵਿੱਚ ਸਭ ਤੋਂ ਸਸਤੀ ਹੋ ਗਈ ਹੈ, ਜਿੱਥੇ ਮਰਜ਼ੀ ਪਤਾ ਕਰ ਲਓ। ਉਨ੍ਹਾਂ ਕਿਹਾ ਕਿ 3 ਰੁਪਏ ਬਿਜਲੀ 1 ਨਵੰਬਰ ਤੋਂ ਸਸਤੀ ਹੋ ਗਈ ਹੈ ਅਤੇ ਹੁਣ ਜੋ ਬਿੱਲ ਆਏ ਹਨ ਉਹ ਅਕਤੂਬਰ ਦੇ ਹਨ।
ਸੀ. ਐੱਮ. ਚੰਨੀ ਨੇ ਕਿਹਾ ਕਿ 7 ਕਿਲੋਵਾਟ ਤੱਕ ਦੇ ਖਪਤਕਾਰਾਂ ਨੂੰ 3 ਰੁਪਏ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ ਵੀ ਹੋ ਚੁੱਕਾ ਹੈ। ਇਸ ਦਾ ਪੂਰਾ ਲਾਭ 1 ਜਨਵਰੀ ਤੋਂ ਮਿਲੇਗਾ ਅਤੇ ਇਹ 1 ਨਵੰਬਰ ਤੋਂ ਲਾਗੂ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ 7 ਕਿਲੋਵਾਟ ਤੱਕ ਬਿਜਲੀ 3 ਰੁਪਏ ਤੱਕ ਸਸਤੀ ਕੀਤੀ ਗਈ ਹੈ। ਜਿਸ ਦੇ ਘੇਰੇ ਵਿੱਚ ਪੰਜਾਬ ਦੇ 72 ਲੱਖ ਖਪਤਕਾਰਾਂ ਵਿੱਚੋਂ 68 ਲੱਖ ਆਉਂਦੇ ਹਨ। 1 ਨਵੰਬਰ ਤੋਂ ਸਸਤੀ ਬਿਜਲੀ ਦਾ ਫੈਸਲਾ ਵੀ ਲਾਗੂ ਹੋ ਗਿਆ ਹੈ, ਜਿਸ ਦੇ ਬਿੱਲ ਜਨਵਰੀ ‘ਚ ਆਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਅਕਤੂਬਰ ਮਹੀਨੇ ਦੇ ਬਿੱਲ ਦਿਖਾ ਕੇ ਦੋਸ਼ ਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮੈਨੂੰ 1000 ਬਿੱਲ ਦਿਖਾਉਣ ਲਈ ਕਿਹਾ ਸੀ। ਪੰਜਾਬ ਵਿੱਚ 20 ਲੱਖ ਲੋਕਾਂ ਦੇ ਬਿੱਲ ਜ਼ੀਰੋ ਆਏ ਹਨ। ਜੇ ਮੈਂ ਚਾਹੁੰਦਾ ਤਾਂ ਮੈਂ ਵੀ ਲੈ ਕੇ ਆ ਜਾਂਦਾ। ਮੈਂ ਕੁੱਝ ਲੈ ਕੇ ਆਇਆ ਹਾਂ। ਜੇ ਕੋਈ ਆ ਕੇ ਵੇਖਣਾ ਚਾਹੇ ਤਾਂ ਦੇਖ ਸਕਦਾ ਹੈ। ਸੀਐਮ ਨੇ ਕਿਹਾ ਕਿ ਜਿਨ੍ਹਾਂ ਨੂੰ ਪੰਜਾਬ ਬਾਰੇ ਨਹੀਂ ਪਤਾ, ਉਹ ਮੈਨੂੰ ਫਰਜ਼ੀ ਕਹਿੰਦੇ ਹਨ। ਪਰ ਜੋ ਮੈਂ ਕਹਿੰਦਾ ਹਾਂ ਉਹ ਕਾਨੂੰਨ ਬਣ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: