ਨਵੀਂ ਦਿੱਲੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਕ੍ਰਿਸ਼ਨ ਐਲ ਪੰਵਾਰ, ਕਾਰਤੀਕੇਯ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
CM ਖੱਟਰ ਨੇ ਟਵੀਟ ਕਰਦਿਆਂ ਕਿਹਾ ਕਿ-‘ਹਰਿਆਣਾ ਤੋਂ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਕ੍ਰਿਸ਼ਨ ਐਲ ਪੰਵਾਰ ਅਤੇ ਕਾਰਤੀਕੇਯ ਸ਼ਰਮਾ ਨੂੰ ਮੇਰੀਆਂ ਦਿਲੋਂ ਵਧਾਈਆਂ। ਉਮੀਦਵਾਰਾਂ ਦੀ ਸਫਲਤਾ ਲੋਕਤੰਤਰ ਦੀ ਜਿੱਤ ਹੈ। ਸਾਡੇ ਮਹਾਨ ਰਾਸ਼ਟਰ ਦੇ ਵਿਕਾਸ ਵਿੱਚ ਉਨ੍ਹਾਂ ਦੀਆਂ ਨਵੀਆਂ ਜ਼ਿੰਮੇਵਾਰੀਆਂ ਲਈ ਮੇਰੀਆਂ ਸ਼ੁਭਕਾਮਨਾਵਾਂ। !,” ਹਰਿਆਣਾ ਵਿਚ ਕਾਂਗਰਸੀ ਵਿਧਾਇਕ ਭਾਰਤ ਭੂਸ਼ਣ ਬੱਤਰਾ ਮੁਤਾਬਕ ਬਹੁਤ ਹੀ ਘੱਟ ਫਰਕ ਨਾਲ ਅਜੇ ਮਾਕਨ ਹਾਰ ਗਏ ਹਨ।
ਫਿਲਹਾਲ ਮਹਾਰਾਸ਼ਟਰ ਵਿਚ ਰਾਜ ਸਭਾ ਦੀਆਂ 6 ਸੀਟਾਂ ਲਈ ਹੋਈ ਵੋਟਿੰਗ ਦੇ ਨਤੀਜੇ ਆਉਣੇ ਬਾਕੀ ਹਨ। ਸ਼ੁੱਕਰਵਾਰ ਸ਼ਾਮ ਨੂੰ ਆਏ ਨਤੀਜਿਆਂ ਵਿਚ ਰਾਜਸਥਾ ਨਵਿਚ ਕਾਂਗਰਸ ਨੂੰ 3 ਤੇ ਭਾਜਪਾ ਨੂੰ 1 ਸੀਟ ਮਿਲੀ ਹੈ, ਉਥੇ ਕਰਨਾਟਕ ਵਿਚ ਭਾਜਪਾ ਨੂੰ 3 ਤੇ ਕਾਂਗਰਸ ਨੂੰ 1 ਸੀਟ ਮਿਲੀ ਹੈ।
ਕਰਨਾਟਕ ਵਿਚ ਹੋਈਆਂ ਰਾਜ ਸਭਾ ਚੋਣਾਂ ਵਿਚ ਭਾਜਪਾ ਨੇ 3 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ, ਕਾਂਗਰਸ ਨੂੰ 1 ਸੀਟ ਮਿਲੀ ਹੈ। ਕਰਨਾਟਕ ਵਿਚ ਭਾਜਪਾ ਤੋਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਅਭਿਨੇਤਾ-ਨੇਤਾ ਜਗੇਸ਼ ਅਤੇ ਲਹਿਰ ਸਿੰਘ ਸਿਰੋਆ ਨੂੰ ਜਿਤ ਮਿਲੀ ਤਾਂ ਦੂਜੇ ਪਾਸੇ ਕਾਂਗਰਸ ਤੋਂ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਵੀ ਜਿੱਤ ਕੇ ਰਾਜ ਸਭਾ ਪਹੁੰਚਣ ਵਿਚ ਸਫਲ ਰਹੇ।
ਰਾਜਸਥਾਨ ਵਿਚ ਭਾਜਪਾ ਨੂੰ ਇਕ ਸੀਟ ਨਾਲ ਸੰਤੋਸ਼ ਕਰਨਾ ਪਿਆ ਤੇ ਕਾਂਗਰਸ ਦੇ ਰਣਦੀਪ ਸੂਰਜੇਵਾਲਾ, ਮੁਕੁਲ ਵਾਸਨਿਕ ਤੇ ਪ੍ਰਮੋਦ ਤਿਵਾੜੀ ਨੂੰ ਜਿੱਤ ਮਿਲੀ ਹੈ ਤੇ ਭਾਜਪਾ ਤੋਂ ਇਕੋ ਇਕ ਉਮੀਦਵਾਰ ਘਣਸ਼ਿਆਮ ਤਿਵਾੜੀ ਨੂੰ 43 ਵੋਟਾਂ ਮਿਲੀਆਂ ਹਨ। ਆਜ਼ਾਦ ਉਮੀਦਵਾਰ ਡਾ. ਸੁਭਾਸ਼ ਚੰਦਰਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਵੀਡੀਓ ਲਈ ਕਲਿੱਕ ਕਰੋ -: