ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੇ ਮਜ਼ਦੂਰਾਂ ਦੇ ਬੱਚਿਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਸੀਐੱਮ ਨੇ ਲੇਬਰ ਵੈਲਫੇਅਰ ਬੋਰਡ ਵਿਚ ਅੰਸ਼ਦਾਤਾ ਮਜ਼ਦੂਰਾਂ ਦੇ ਬੱਚਿਆਂ ਨੂੰ ਕਲਾਸ 9ਵੀਂ ਤੋਂ 10ਵੀਂ ਤੱਕ ਮਿਲਣ ਵਾਲੀ 7 ਹਜ਼ਾਰ ਰੁਪਏ ਦੀ ਰਕਮ, ਕਲਾਸ 11ਵੀਂ ਤੋਂ 12ਵੀਂ ਤੱਕ 7750 ਰੁਪਏ ਤੇ ਉੱਚ ਸਿ4ਖਿਆ ਲਈ 8500 ਰੁਪਏ ਦੀ ਰਕਮ ਵਧਾ ਕੇ ਤਿੰਨ ਸ਼੍ਰੇਣੀਆਂ ਵਿਚ ਵਧਾ ਕੇ 10,000 ਰੁਪਏ ਕਰ ਦਿੱਤੀ ਹੈ।
ਮਜ਼ਦੂਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੀਮਤ ਸਾਧਨਾਂ ਦੇ ਬਾਵਜੂਦ ਕਾਮਯਾਬ ਹੋਣ ਦੀਆਂ ਕਈ ਮਿਸਾਲਾਂ ਸਾਡੇ ਸਾਹਮਣੇ ਹਨ। ਸਾਡੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਤੋਂ ਲੈ ਕੇ ਅਬਰਾਹਿਮ ਲਿੰਕਨ ਤੱਕ ਉਨ੍ਹਾਂ ਨੇ ਸੀਮਤ ਸਾਧਨਾਂ ਨਾਲ ਕਾਮਯਾਬੀ ਹਾਸਲ ਕੀਤੀ ਹੈ। ਅਸੀਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੀ ਤਰਜ਼ ‘ਤੇ ਹਰਿਆਣਾ ਹੁਨਰ ਵਿਕਾਸ ਮਿਸ਼ਨ ਬਣਾਇਆ ਹੈ।
ਸੀਐੱਮ ਨੇ ਕਿਹਾ ਕਿ ਮਜ਼ਦੂਰਾਂ ਦੇ ਸਰੀਰਕ ਜਾਂ ਮਾਨਸਿਕ ਤੌਰ ਤੋਂ ਦਿਵਿਆਂਗ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਰਕਮ ਹਰਿਆਣਾ ਸਰਕਾਰ ਨੇ 2500 ਰੁਪਏ ਤੋਂ ਵਧਾ ਕੇ 3000 ਰੁਪਏ ਮਹੀਨਾਵਾਰ ਕਰ ਦਿੱਤੀ ਹੈ। ਮਜ਼ਦੂਰ ਦੇ ਪਰਿਵਾਰਾਂ ਨੂੰ ਕੰਨਿਆਦਾਨ ਸਕੀਮ ਤਹਿਤ 3 ਧੀਆਂ ਦੇ ਵਿਆਹ ਤੱਕ 51000 ਰੁਪਏ ਤੇ 50000 ਰੁਪਏ ਵਿਆਹ ਦੇ ਪ੍ਰਬੰਧ ਲਈ ਹਰਿਆਣਾ ਸਰਕਾਰ ਦਿੰਦੀ ਹੈ।
ਇਹ ਵੀ ਪੜ੍ਹੋ : ਮਮਤਾ ਬੈਨਰਜੀ ਨੇ ਪਹਿਲਵਾਨਾਂ ਨਾਲ ਪੁਲਿਸ ਦੀ ਹੱਥੋਂਪਾਈ ਦੀ ਕੀਤੀ ਨਿੰਦਾ, ਕਿਹਾ-‘ਮੈਂ ਉਨ੍ਹਾਂ ਨਾਲ ਖੜ੍ਹੀ ਹਾਂ’
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨ-ਧਨ ਯੋਜਨਾ ਦੇ ਤਹਿਤ ਅਸੰਗਠਿਤ ਕਾਮਿਆਂ ਦੀ ਰਜਿਸਟ੍ਰੇਸ਼ਨ ਵਿੱਚ ਹਰਿਆਣਾ ਸਭ ਤੋਂ ਉੱਪਰ ਹੈ। ਹੁਣ ਤੱਕ 8,19,564 ਲਾਭਪਾਤਰੀ ਰਜਿਸਟਰਡ ਹੋ ਚੁੱਕੇ ਹਨ। ਅੰਤੋਦਿਆ ਆਹਰ ਯੋਜਨਾ ਤਹਿਤ 10 ਰੁਪਏ ਵਿੱਚ ਉੱਚ ਗੁਣਵੱਤਾ ਵਾਲਾ ਭੋਜਨ ਉਪਲਬਧ ਕਰਵਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: