ਹਿਮਾਚਲ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਪੂਰੀ ਤਾਕਤ ਲਗਾ ਰਹੀ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਹਿਮਾਚਲ ਦਾ ਕਈ ਵਾਰ ਦੌਰਾ ਕਰ ਚੁੱਕੇ ਹਨ। ਹੁਣ ਫਿਰ 12 ਜੁਲਾਈ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਿਮਾਚਲ ਦੌਰੇ ‘ਤੇ ਹੋਣਗੇ, ਜਿੱਥੇ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੋਣਗੇ। ਦੋਵੇਂ ਪਾਲਮਪੁਰ ‘ਚ ਹੋਣ ਵਾਲੀ ‘ਆਪ’ ਦੀ ਤਿਰੰਗਾ ਯਾਤਰਾ ‘ਚ ਵੀ ਸ਼ਾਮਲ ਹੋਣਗੇ।
ਸੀ.ਐੱਮ. ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਹਿਮਾਚਲ ਦੌਰੇ ਦੇ ਸਬੰਧ ਵਿੱਚ ਸੂਬੇ ਦੇ ਬੁਲਾਰੇ ਪੰਕਜ ਪੰਡਿਤ ਨੇ ਪਾਲਮਪੁਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ 12 ਜੁਲਾਈ ਨੂੰ ਪਾਲਮਪੁਰ ਪਹੁੰਚਣਗੇ। ਦੋਵੇਂ ਪਾਲਮਪੁਰ ਦੇ ਲੋਕਾਂ ਵਿਚਕਾਰ ‘ਤਿਰੰਗਾ ਯਾਤਰਾ’ ਕੱਢਣਗੇ। ਦੇਵਭੂਮੀ ਹਿਮਾਚਲ ਵਿੱਚ ਦੋਵਾਂ ਦਾ ਨਿੱਘਾ ਸੁਆਗਤ। ਦੂਜੇ ਪਾਸੇ ‘ਆਪ’ ਨੇ ਹਿਮਾਚਲ ਦੀ ਤਰਫੋਂ ਇਸ ਦੌਰੇ ਬਾਰੇ ਟਵੀਟ ਕੀਤਾ ਅਤੇ ਲਿਖਿਆ – ਦੇਵਭੂਮੀ ਹਿਮਾਚਲ ਵਿੱਚ ਦੇਸ਼ ਦੇ ਸਭ ਤੋਂ ਇਮਾਨਦਾਰ ਮੁੱਖ ਮੰਤਰੀਆਂ ਦੀ ਜੋੜੀ ਦਾ ਨਿੱਘਾ ਸਵਾਗਤ।
‘ਆਪ’ ਦੀ ਇਹ ਤਿਰੰਗਾ ਯਾਤਰਾ 12 ਜੁਲਾਈ ਦਿਨ ਮੰਗਲਵਾਰ ਨੂੰ ਪਾਲਮਪੁਰ ਦੇ ਵਿਸ਼ਾਲ ਮੈਗਾ ਮਾਰਟ ਤੋਂ ਸੁਭਾਸ਼ ਚੌਕ ਤੱਕ ਸ਼ੁਰੂ ਹੋਵੇਗੀ। ‘ਆਪ’ ਹਿਮਾਚਲ ਚੋਣਾਂ ਲਈ ਸੂਬੇ ‘ਚ ਆਪਣੇ ਵਰਕਰਾਂ ਨਾਲ ‘ਇੱਕ ਮੌਕੇ ਲਈ’ ਸ਼ਹਿਰ-ਸ਼ਹਿਰ ਬਦਲਾਅ ਯਾਤਰਾ ਕੱਢ ਰਹੀ ਹੈ। ਹਾਲ ਹੀ ‘ਚ ‘ਆਪ’ ਦੇ ਬੁਲਾਰੇ ਪੰਕਜ ਪੰਡਿਤ ਨੇ ਕਿਹਾ ਸੀ ਕਿ ਹਿਮਾਚਲ 65 ਹਜ਼ਾਰ ਕਰੋੜ ਦੇ ਕਰਜ਼ੇ ‘ਚ ਡੁੱਬਿਆ ਹੋਇਆ ਹੈ। ਇੱਕ ਪਾਸੇ ਕਰਜ਼ਾਈ ਭਾਜਪਾ ਹੈ, ਦੂਜੇ ਪਾਸੇ ਦਿੱਲੀ ਸਰਕਾਰ ਹੈ, ਜਿਸ ਦੀ ਕੈਗ ਨੇ ਸ਼ਲਾਘਾ ਕੀਤੀ ਹੈ।
ਇਸ ਤੋਂ ਪਹਿਲਾਂ ਵੀ ਸੀ.ਐੱਮ. ਕੇਜਰੀਵਾਲ ਮੰਡੀ ‘ਚ ਤਿਰੰਗਾ ਯਾਤਰਾ ਕੱਢ ਚੁੱਕੇ ਹਨ, ਇਸ ਵਾਰ ਹਿਮਾਚਲ ‘ਚ ਤਿਕੋਣਾ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ। ਕਿਉਂਕਿ ਹੁਣ ਤੱਕ ਸੂਬੇ ‘ਚ ਸਿਰਫ ਦੋ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੇ ਹੀ ਰਾਜ ਕੀਤਾ ਹੈ ਪਰ ਇਸ ਵਾਰ ਸੂਬੇ ‘ਚ ‘ਆਪ’ ਦੀ ਐਂਟਰੀ ਹੋਈ ਹੈ। ਗੁਆਂਢੀ ਸੂਬੇ ਪੰਜਾਬ ਵਿੱਚ ‘ਆਪ’ ਦੀ ਇਤਿਹਾਸਕ ਜਿੱਤ ਉਥੋਂ ਦੇ ਲੋਕਾਂ ਨੂੰ ਵੀ ਆਪਣੇ ਵੱਲ ਖਿੱਚ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: