ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਦਿੱਲੀ ਵਿਚ ਬੈਠਕ ਕੀਤੀ। ਬੈਠਕ ਵਿਚ RDF ਦੇ ਬਕਾਏ, ਆੜ੍ਹਤੀਆਂ ਦੇ ਮਕਿਸ਼ਨ ਤੇ ਅਨਾਜ ਦੀ ਢੋਆ-ਢੁਆਈ ਨੂੰ ਲੈ ਕੇ ਚਰਚਾ ਹੋਈ। ਸੀਐੱਮ ਮਾਨ ਨੇ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਜੇਕਰ ਕੇਂਦਰ ਇਕੱਠੇ ਆਰਡੀਐੱਫ ਦਾ ਪੈਸਾ ਨਹੀਂ ਦੇਣਾ ਚਾਹੁੰਦਾ ਤਾਂ ਕਿਸ਼ਤਾਂ ‘ਚ ਦੇਣ ਦੇਣਾ ਚਾਹੀਦਾ ਹੈ।
CM ਮਾਨ ਨੇ ਕਿਹਾ ਕਿ ਆਰਡੀਐੱਫ ਉਨ੍ਹਾਂ ਦਾ ਹੱਕ ਹੈ ਤੇ ਕੇਂਦਰ ਨੂੰ ਪੁਰਾਣੀਆਂ ਸਰਕਾਰਾਂ ਦੀ ਸਜ਼ਾ ਉਨ੍ਹਾਂ ਨੂੰ ਨਹੀਂ ਦੇਣੀ ਚਾਹੀਦੀ। ਕੇਂਦਰ ਨੇ ਪੰਜਾਬ ਨੂੰ ਐਕਟ ਬਣਾਉਣ ਦੀ ਗੱਲ ਕਹੀ, ਅਸੀਂ ਐਕਟ ਬਣਾ ਵੀ ਦਿੱਤਾ। ਬੈਠਕ ਕਾਫੀ ਸੁਖਾਵੇਂ ਮਾਹੌਲ ਵਿਚ ਹੋਈ ਤੇ ਕੇਂਦਰੀ ਮੰਤਰੀ ਨੇ ਸੀਐੱਮ ਮਾਨ ਨੂੰ ਵਾਅਦਾ ਕੀਤਾ ਹੈ ਤੇ ਕਿਹਾ ਕਿ ਦੋ ਦਿਨ ਦੇ ਅੰਦਰ ਗੱਲਬਾਤ ਕਰਕੇ ਜਵਾਬ ਦੇ ਦੇਣਗੇ।
ਇਹ ਵੀ ਪੜ੍ਹੋ : ਫਿਰੋਜ਼ਪੁਰ : ਬਾਈਕ ਤੇ ਗੱਡੀ ਵਿਚ ਹੋਈ ਭਿਆਨਕ ਟੱਕਰ, ਹਾਦਸੇ ‘ਚ ਪਤੀ-ਪਤਨੀ ਦੀ ਗਈ ਜਾਨ
ਮੁੱਖ ਮੰਤਰੀ ਨੇ ਕਿਹਾ ਕਿ ਬੈਠਕ ਵਿਚ ਆੜ੍ਹਤੀਆਂ ਨੂੰ ਲੈ ਕੇ ਵੀ ਗੱਲਬਾਤ ਹੋਈ । ਉਨ੍ਹਾਂ ਨੇ ਉਨ੍ਹਾਂ ਦੀ ਕਮਿਸ਼ਨ ਵਧਾਉਣ ਦੀ ਗੱਲ ਕਹੀ। ਇਨ੍ਹਾਂ ਵਿਚ ਸਾਇਲੋਜ ਤੇ ਮੰਡੀਆਂ ਵਿਚ ਸੇਵਾ ਦੇਣ ਵਾਲਿਆਂ ਦੇ ਹੱਕ ਵਿਚ ਸੀਐੱਮ ਮਾਨ ਨੇ ਗੱਲਬਾਤ ਕੀਤੀ। ਇਸ ਤੋੰ ਇਲਾਵਾ ਉਨ੍ਹਾਂ ਨੇ ਮੰਤਰੀ ਜੋਸ਼ੀ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਗੋਦਾਮਾਂ ਤੋਂ ਝੋਨੇ ਦੀ ਲਿਫਟਿੰਗ ਕਰਵਾਈ ਜਾਣੀ ਚਾਹੀਦੀ ਹੈ। 1 ਅਪ੍ਰੈਲ ਤੋਂ ਪੰਜਾਬ ਵਿਚ ਕਣਕ ਦੀ ਆਮਦ ਵੀ ਸ਼ੁਰੂ ਹੋ ਜਾਵੇਗੀ। ਅਜਿਹੇ ਵਿਚ ਪ੍ਰਹਿਲਾਦ ਜੋਸ਼ੀ ਨੇ ਇਸ ਨੂੰ ਮੰਨਦੇ ਹੋਏ ਦੋ ਦਿਨ ਵਿਚ ਜਵਾਬ ਦੇਣ ਦੀ ਗੱਲ ਕਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























