ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਪੰਜਾਬ ‘ਚ ਹੜ੍ਹਾਂ ਨਾਲ ਹੋਈ ਤਬਾਹੀ ਦੇ ਮਾਮਲੇ ‘ਚ ਜ਼ਿੰਮੇਵਾਰ ਅਫ਼ਸਰਾਂ ਖਿਲਾਫ਼ ਐਕਸ਼ਨ ਲੈਣ ਦੀ ਤਿਆਰੀ ਖਿੱਚੀ ਹੈ ਜਿਸ ਦੇ ਚੱਲਦਿਆਂ CM ਮਾਨ ਜਲ ਸਰੋਤ ਵਿਭਾਗ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ।
ਜਾਂਚ ਵਿਚ ਐਕਸੀਅਨ ਤੋਂ ਲੈ ਕੇ ਜੇਈ ਤੱਕ ਦੇ 22 ਅਫ਼ਸਰਾਂ ਦੇ ਨਾਂ ਸਾਹਮਣੇ ਆਏ ਹਨ ਜਿਨ੍ਹਾਂ ਖਿਲਾਫ ਕਾਰਵਾਈ ਹੋਵੇਗੀ। ਦੱਸ ਦੇਈਏ ਕਿ ਇਹ ਅਫ਼ਸਰ ਡੈਮ ਦੇ ਕੰਮਾਂ ਨਾਲ ਜੁੜੇ ਹਨ, ਜਿਨ੍ਹਾਂ ਦੀ ਲਾਪ੍ਰਵਾਹੀ ਦੇ ਚੱਲਦਿਆਂ ਪੰਜਾਬ ਦੇ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ। ਲੋਕ ਬੇਘਰ ਹੋ ਗਏ ਜਿਸ ਕਰਕੇ ਇਨ੍ਹਾਂ ਖਿਲਾਫ ਕਾਰਵਾਈ ਹੋਵੇਗੀ। ਇੰਨਾ ਹੀ ਨਹੀਂ ਜ਼ਿੰਮੇਵਾਰ ਕੰਸਟ੍ਰਕਸ਼ਨ ਕੰਪਨੀਆਂ ਵੀ ਬਲੈਕਲਿਸਟ ਹੋਣਗੀਆਂ। 2 ਹਫਤਿਆਂ ਵਿਚ ਰਿਪੋਰਟ ਵੀ ਪੰਜਾਬ ਸਰਕਾਰ ਨੂੰ ਸੌਂਪਣੀ ਹੋਵੇਗੀ ਜਿਸ ਤੋਂ ਬਾਅਦ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ‘5 ਲੱਖ ਏਕੜ ਖੇਤਾਂ ਲਈ ਕਣਕ ਦਾ ਦਿੱਤਾ ਜਾਵੇਗਾ ਮੁਫ਼ਤ ਬੀਜ’-ਹੜ੍ਹ ਪੀੜਤ ਕਿਸਾਨਾਂ ਲਈ CM ਮਾਨ ਦਾ ਵੱਡਾ ਐਲਾਨ
ਇਸ ਵਾਰ ਹੜ੍ਹਾਂ ਨਾਲ ਜੋ ਤਬਾਹੀ ਦਾ ਮੰਜਰ ਦੇਖਿਆ ਗਿਆ ਉਹ ਪਹਿਲੀ ਵਾਰ ਹੋਇਆ ਹੈ ਪਰ ਹੁਣ ਲਾਪ੍ਰਵਾਹੀ ਵਰਤਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਨੂੰ ਕਿਸੇ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਮਾਧੋਪੁਰ ਦੇ ਜਦੋਂ ਫਲੱਡ ਗੇਟ ਟੁੱਟੇ ਸੀ ਤਾਂ ਪਠਾਨਕੋਟ, ਗੁਰਦਾਸਪੁਰ ਤੋਂ ਲੈ ਕੇ ਫਿਰੋਜ਼ਪੁਰ ਦੇ ਕਈ ਪਿੰਡ ਰੁੜ੍ਹ ਗਏ। ਅੰਮ੍ਰਿਤਸਰ ਦਾ ਵੀ ਧੁੱਸੀ ਬੰਨ੍ਹ ਟੁੱਟਿਆ ਤਾਂ ਮਾਝੇ ਦੇ ਹਜ਼ਾਰਾਂ ਲੋਕ ਬੇਘਰ ਹੋ ਗਏ। ਕਪੂਰਥਲਾ ਦੇ ਬਾਊਪੁਰ ਬੰਨ੍ਹ ਵਿਚ ਵੀ ਪਾੜ ਪਿਆ ਜਸ ਕਰਕੇ ਭਾਰੀ ਤਬਾਹੀ ਮਚੀ। ਲੋਕਾਂ ਦੇ ਘਰ ਡੁੱਬ ਗਏ। ਫਸਲਾਂ ਤਬਾਹ ਹੋ ਗਈਆਂ ਤੇ ਹੁਣ ਇਸੇ ਮਾਮਲੇ ਵਿਚ ਕਾਰਵਾਈ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























