ਕਾਂਗਰਸ ਦੇ ਸੀਨੀਅਰ ਨੇਤਾ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਕ ਇੰਟਰਵਿਊ ਦੌਰਾਨ ਪੰਜਾਬ ਵਿਚ ਗ੍ਰਨੇਡ ਆਉਣ ਦਾ ਬਿਆਨ ਦਿੱਤਾ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਵਿਚ 50 ਗ੍ਰਨੇਡ ਆਏ ਸਨ ਜਿਨ੍ਹਾਂ ਵਿਚੋਂ 18 ਇਸਤੇਮਾਲ ਹੋ ਚੁੱਕੇ ਹਨ ਜਦੋਂ ਕਿ 32 ਬਾਕੀ ਹਨ। ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਕੁਝ ਸਵਾਲ ਕੀਤੇ ਹਨ।
ਸੀਐੱਮ ਮਾਨ ਨੇ ਕਿਹਾ ਕਿ ਕੀ ਬਾਜਵਾ ਸਾਬ੍ਹ ਤੁਹਾਡੇ ਪਾਕਿ ਨਾਲ ਸਿੱਧੇ ਸੰਬੰਧ ਨੇ?ਉਨ੍ਹਾਂ ਪੁੱਛਿਆ ਕਿ ਪ੍ਰਤਾਪ ਬਾਜਵਾ ਨੂੰ ਬੰਬਾਂ ਬਾਰੇ ਜਾਣਕਾਰੀ ਕਿੱਥੋਂ ਮਿਲੀ? ਬਾਜਵਾ ਸਾਬ੍ਹ ਦੱਸਣ ਉਨ੍ਹਾਂ ਦੀ ਜਾਣਕਾਰੀ ਦਾ ਸਰੋਤ ਕੀ ਹੈ ? ਤੇ ਜੇ ਬਿਆਨ ਝੂਠਾ ਹੋਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੂੰ ਮਿਲੀ ਸਫ਼ਲਤਾ, 2.8 ਕਿਲੋ IED ਸਣੇ 2 ਮੁਲਜ਼ਮ ਕੀਤੇ ਗ੍ਰਿਫਤਾਰ
CM ਮਾਨ ਨੇ ਕਿਹਾ ਕਿ ਬਾਜਵਾ ਸਾਬ੍ਹ ਕੀ ਬੰਬਾਂ ਦੇ ਫਟਣ ਦੀ ਉਡੀਕ ਕਰ ਰਹੇ ਹਨ ਕਿ ਬੰਬ ਫਟਣ ਤੋਂ ਬਾਅਦ ਮੈਂ ਆਪਣੀ ਰਾਜਨੀਤੀ ਚਮਕਾਵਾਂਗਾ ਜਾਂ ਫਿਰ ਉਹ ਪੰਜਾਬ ਵਿਚ ਦਹਿਸ਼ਤ ਫੈਲਾਉਣਾ ਚਾਹੁੰਦੇ ਹਨ। ਤੁਸੀਂ ਜੇਕਰ ਸਿਰਫ ਦਹਿਸ਼ਤ ਲਈ ਬਿਆਨ ਦਿੱਤਾ ਹੈ ਤਾਂ ਤੁਹਾਡੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਕਾਂਗਰਸ ਪਾਰਟੀ ਨੂੰ ਮੈਂ ਬਨਤੀ ਕਰਦਾ ਹਾਂ ਕਿ ਉਹ ਇਸ ਗੱਲ ‘ਤੇ ਸਫਾਈ ਦੇਣ ਕਿ ਕੀ ਕਾਂਗਰਸ ਪਾਰਟੀ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲੀ ਹੋਈ ਹੈ। ਉਨ੍ਹਾਂ ਨੂੰ ਸਾਰਾ ਕੁਝ ਪਤਾ ਹੈ ਕਿ ਕਿੰਨੇ ਬੰਬ ਪਹੁੰਚ ਗਏ, ਕਿੰਨੇ ਫਟ ਗਏ ਤੇ ਕਿੰਨ ਬਚੇ ਹਨ ਤੇ ਜੇਕਰ ਬਾਜਵਾ ਸਾਬ੍ਹ ਨੇ ਸਿਰਫ ਦਹਿਸ਼ਤ ਫੈਲਾਉਣ ਲਈ ਅਜਿਹਾ ਬਿਆਨ ਦਿੱਤਾ ਹੈ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪੁਲਿਸ ਨੂੰ ਸਖਤ ਹੁਕਮ ਦਿੱਤੇ ਹਨ ਕਿ ਉਹ ਨਿਸ਼ਾਨਦੇਹੀ ਦੇਣ ਕਿ ਕਿਥੇ-ਕਿਥੇ ਬੰਬ ਪਏ ਹਨ। ਅਜਿਹਾ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣਾ ਬਿਲਕੁਲ ਗਲਤ ਹੈ।
ਵੀਡੀਓ ਲਈ ਕਲਿੱਕ ਕਰੋ -:
