CM ਮਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੈਂਗਲੁਰੂ ਦੌਰੇ ‘ਤੇ ਹਨ ਤੇ ਇਸ ਦੌਰਾਨ ਉਹ ਇਕ ਨਿੱਜੀ ਕੇਅਰ ਸੈਂਟਰ ਵਿਚ ਰਹਿਣਗੇ ਜਿਥੇ ਉਹ ਲਗਭਗ 7 ਦਿਨ ਬਿਤਾਉਣਗੇ।
ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਕੇਅਰ ਸੈਂਟਰ ਵਿਚ ਰਹਿ ਚੁੱਕੇ ਹਨ ਜਿਥੇ ਉਨ੍ਹਾਂ ਨੇ ਪਹਿਲਾਂ 10 ਤੋਂ 12 ਦਿਨ ਬਿਤਾਏ ਸੀ ਤੇ ਆਪਣਾ ਇਲਾਜ ਕਰਵਾਇਆ ਸੀ। ਇਸੇ ਇੰਸਟੀਚਿਊਟੀ ਵਿਚ ਹੀ ਪੁਰਾਣੀ ਖੰਘ ਤੇ ਸ਼ੂਗਰ ਲਈ 12 ਦਿਨਾਂ ਦਾ ਨੈਚੁਰਲਪੈਥੀ ਟ੍ਰੀਟਮੈਂਟ ਕਰਵਾਇਆ ਸੀ।
ਇਹ ਵੀ ਪੜ੍ਹੋ : ਸੰਗਰੂਰ ਦਾ ਫੌਜੀ ਜਵਾਨ ਮਨੀਪੁਰ ‘ਚ ਸ਼ਹੀਦ, 21 ਸਾਲਾਂ ਤੋਂ ਭਾਰਤੀ ਫੌਜ ‘ਚ ਨਿਭਾ ਰਹੇ ਸਨ ਸੇਵਾ
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਂਗਲੁਰੂ ਦਾ ਦੌਰਾ ਕੀਤਾ ਹੈ ਜਿਥੇ ਉਨ੍ਹਾਂ ਨੇ ਉਦਯੋਗਪਤੀਆਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਸੂਬੇ ਨੂੰ ਨਿਵੇਸ਼ ਲਈ ਪਸੰਦੀਦਾ ਸਥਾਨ ਵੀ ਦੱਸਿਆ ਸੀ ਤੇ ਹੁਣ ਫਿਰ ਤੋਂ ਸੀਐੱਮ ਮਾਨ ਨਿੱਜੀ ਦੌਰੇ ‘ਤੇ ਹਨ ਜਿਥੇ ਉਹ ਇਕ ਹਫਤੇ ਲਈ ਨਿੱਜੀ ਕੇਅਰ ਸੈਂਟਰ ਵਿਚ ਰੁਕਣਗੇ।
ਵੀਡੀਓ ਲਈ ਕਲਿੱਕ ਕਰੋ -:
























