ਮੁੱਖ ਮੰਤਰੀ ਭਗਵੰਤ ਮਾਨ ਅੱਜ ਸਰਕਾਰ-ਕਿਸਾਨ ਮਿਲਣੀ ਦੌਰਾਨ ਲੁਧਿਆਣਾ ਪਹੁੰਚੇ। ਇਸ ਮੌਕੇ ਸੀਐੱਮ ਮਾਨ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ CM ਭਗਵੰਤ ਮਾਨ ਨੇ ਪੰਜਾਬ ‘ਚ ਝੋਨੇ ਦੀ ਲੁਆਈ ਦੀ ਤਾਰੀਕ ਦਾ ਐਲਾਨ ਕੀਤਾ ।
CM ਮਾਨ ਨੇ ਕਿਹਾ ਕਿ 1 ਜੂਨ ਤੋਂ ਫਰੀਦਕੋਟ, ਮੁਕਤਸਰ ਸਾਹਿਬ, ਫਿਰੋਜਪੁਰ, ਬਠਿੰਡਾ ‘ਚ ਝੋਨਾ ਲਗਾਇਆ ਜਾ ਸਕਦਾ ਹੈ ਕਿਉਂਕਿ ਉਥੇ ਪਾਣੀ ਦਾ ਪੱਧਰ ਥੋੜ੍ਹਾ ਵੱਧ ਹੁੰਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿਚ 8 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਵੇਗੀ। 5 ਜੂਨ ਤੋਂ ਗੁਰਦਾਸਪੁਰ, ਤਰਨਤਾਰਨ, ਰੋਪੜ ‘ਚ ਝੋਨਾ ਲਗਾਇਆ ਜਾਵੇਗਾ ਤੇ 9 ਜੂਨ ਤੋਂ ਪਟਿਆਲਾ, ਸੰਗਰੂਰ, ਬਰਨਾਲਾ ‘ਚ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ। ਅਜਿਹਾ ਕਰਨ ਨਾਲ ਬਿਜਲੀ ਹਰ ਥਾਂ ਇਕੋ ਸਮੇਂ ਸਪਲਾਈ ਨਹੀਂ ਕਰਨੀ ਪਵੇਗੀ ਤੇ ਟਰਾਂਸਫਾਰਮਰਾਂ ‘ਤੇ ਵੀ ਭਾਰ ਘੱਟ ਜਾਵੇਗਾ।
ਇਹ ਵੀ ਪੜ੍ਹੋ : BJP ਆਗੂ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦਾ ਮਾਸਟਰਮਾਈਂਡ ਗ੍ਰਿਫਤਾਰ, ਦਿੱਲੀ ਤੋਂ ਕੀਤਾ ਕਾਬੂ
ਹੋਰ ਦੱਸਦਿਆਂ CM ਮਾਨ ਨੇ ਕਿਹਾ ਕਿ 30-40 ਸਾਲਾਂ ਤੋਂ ਬੰਦ ਪਈਆਂ ਨਹਿਰਾਂ ਤੇ ਖਾਲ ਬਹਾਲ ਕੀਤੇ ਗਏ। ਪਹਿਲਾਂ ਖੇਤਾਂ ਲਈ ਨਹਿਰੀ ਪਾਣੀ 21 ਫੀਸਦੀ ਵਰਤਿਆਂ ਜਾਂਦਾ ਸੀ ਪਰ ਹੁਣ 60 ਫੀਸਦੀ ਵਰਤਿਆ ਜਾਣ ਲੱਗਿਆ ਹੈ।ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਹੋਇਆ ਹੈ ਤੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
