ਪੰਜਾਬ ਵਿਧਾਨ ਸਭਾ ਦਾ ਹੜ੍ਹ ‘ਤੇ ਸਪੈਸ਼ਲ ਸੈਸ਼ਨ ਦੇ ਪਹਿਲਾ ਸੈਸ਼ਨ ਹੋਇਆ। ਸੈਸ਼ਨ ਵਿਚ ਸੀਐੱਮ ਮਾਨ ਨੇ ਬੇਬਾਕ ਬੋਲ ਬੋਲੇ। ਉਨ੍ਹਾਂ ਨੇ ਵਿਰੋਧੀਆਂ ‘ਤੇ ਤੰਜ ਕੱਸਿਆ ਤੇ ਗੈਰ-ਪੰਜਾਬੀਆਂ ਦੇ ਮੁੱਦੇ ‘ਤੇ ਖੁੱਲ੍ਹ ਕੇ ਬੋਲੇ।
ਸੀਐੱਮ ਮਾਨ ਨੇ ਕਿਹਾ ਕਿ ਪਿਛਲੇ ਦਿਨੀਂ ਗੈਰ-ਪੰਜਾਬੀਆਂ ਦਾ ਮੁੱਦਾ ਉਠਿਆ। ਹੁਸ਼ਿਆਰਪੁਰ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਬੱਚੇ ਨੂੰ ਮਾਰਿਆ ਹੈ। ਅਜਿਹੇ ਲੋਕਾਂ ਨੂੰ ਫਾਸਟ ਟਰੈਕ ਕੋਰਟ ਵਿਚ ਜਾ ਕੇ ਸਜ਼ਾ ਦੇਵਾਂਗੇ। ਉਨ੍ਹਾਂ ਕਿਹਾ ਕਿ ਜੇਕਰ ਗੈਰ-ਪੰਜਾਬੀਆਂ ਨੂੰ ਕੱਢਾਂਗੇ ਤਾਂ ਮਹਾਰਾਸ਼ਟਰ ਤੇ ਯੂਪੀ ਵਿਚ ਜੋ ਪੰਜਾਬੀਆਂ ਦੇ ਬਿਜ਼ਨੈੱਸ ਹਨ, ਉਨ੍ਹਾਂ ਦਾ ਕੀ ਹੋਵੇਗਾ। ਅਪਰਾਧੀ ਦਾ ਕੋਈ ਧਰਮ-ਜਾਤ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੇ ਕੋਈ ਕਾਨੂੰਨ ਨੂੰ ਹੱਥ ਵਿਚ ਲੈਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਕਿਤੇ ਦਾ ਵੀ ਹੋਵੇ। ਉਨ੍ਹਾਂ ਕਿਹਾ ਕਿ ਜੇ ਕੋਈ ਜੁਰਮ ਕਰਦਾ ਹੈ ਤਾਂ ਉਸ ਨੂੰ ਅਸੀਂ ਹੋਰ ਸੂਬਿਆਂ ਤੇ ਦੇਸ਼ਾਂ ਤੋਂ ਵੀ ਕਾਬੂ ਕਰ ਕੇ ਲੈ ਆਉਂਦੇ ਹਾਂ।
ਇਹ ਵੀ ਪੜ੍ਹੋ : ਖੇਤਾਂ ‘ਚ ਕੰਮ ਕਰਦੇ ਸਰਪੰਚ ‘ਤੇ ਚਲਾਈਆਂ ਗੋ.ਲੀ.ਆਂ, ਬਾਈਕ ‘ਤੇ ਆਏ 2 ਬੰਦਿਆਂ ਨੇ ਦਿੱਤਾ ਵਾ.ਰ.ਦਾ/ਤ ਨੂੰ ਅੰਜਾਮ
ਇਸ ਤੋਂ ਇਲਾਵਾ ਸੀਐੱਮ ਮਾਨ ਨੇ ਕਿਹਾ ਕਿ ਕੁਝ ਲੋਕ ਆਪਦਾ ਵਿਚ ਵੀ ਮੌਕੇ ਲੱਭਦੇ ਹਨ। ਹੜ੍ਹਾਂ ਦੇ ਮਸਲੇ ‘ਤੇ CM ਮਾਨ ਨੇ ਵਿਰੋਧੀ ਘੇਰ ਲਏ। ਉਨ੍ਹਾਂ ਕਿਹਾ ਕਿ ਇਹਨਾਂ ਨੇ ਸਿਰਫ ਗਮਲਿਆਂ ਵਾਲੇ ਬੂਟੇ ਵੇਖੇ ਹਨ। ਇਹਨਾਂ ਨੂੰ ਜ਼ਮੀਨੀ ਹਕੀਕਤ ਦਾ ਨਹੀਂ ਪਤਾ। ਜ਼ਮੀਨੀ ਹਕੀਕਤ ਜਾਨਣ ਲਈ ਪਾਣੀ ‘ਚ ਉਤਰਨਾ ਪੈਂਦਾ। ਅਸੀਂ ਸੈਸ਼ਨ ਰਾਜਨੀਤੀ ਜਾਂ ਗਾਲ੍ਹਾਂ ਖਾਣ ਲਈ ਨਹੀਂ ਸੱਦਿਆ।
ਵੀਡੀਓ ਲਈ ਕਲਿੱਕ ਕਰੋ -:
























