ਤਰਨਤਾਰਨ ਦੇ ਵਲਟੋਹਾ ਵਿਚ ਸਰਪੰਚ ਦੇ ਹੋਏ ਕਤਲ ਮਾਮਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਖਤ ਹੋਏ ਹਨ। ਉਨ੍ਹਾਂ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਮੁਲਜ਼ਮਾਂ ਖਿਲਾਫ ਜਲਦ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। CM ਮਾਨ ਨੇ ਡੀਜੀਪੀ ਗੌਰਵ ਯਾਦਵ ਤੋਂ ਸਰਪੰਚ ਦੇ ਕਤਲ ਮਾਮਲੇ ਦੀ ਅਪਡੇਟ ਲਈ ਤੇ ਮੁਲਜ਼ਮਾਂ ਦੀ ਜਲਦ ਪਛਾਣ ਕਰ ਕੇ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ‘ਤੇ ਮੁਲਜ਼ਮ ਬਖਸ਼ੇ ਨਹੀਂ ਜਾਣਗੇ।
ਦੱਸ ਦੇਈਏ ਕਿ ਬੀਤੇ ਦਿਨੀਂ ਅੰਮ੍ਰਿਤਸਰ ਵਿਚ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਤਲ ਕਰਨ ਵਾਲੇ ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ। 2 ਨੌਜਵਾਨ ਹਥਿਆਰਾਂ ਲੈ ਕੇ ਵਿਆਹ ਵਾਲੇ ਪੈਲੇਸ ਅੰਦਰ ਦਾਖਲ ਹੋਏ ਤੇ ਉਨ੍ਹਾਂ ਨੇ ਮੂੰਹ ‘ਤੇ ਕੋਈ ਵੀ ਨਕਾਬ ਨਹੀਂ ਪਾਇਆ ਹੋਇਆ ਸੀ ਤੇ ਬੇਖੌਫ ਹੋ ਕੇ ਸਰਪੰਚ ਦਾ ਕਤਲ ਕਰਕੇ ਮੌਕੇ ਤੋਂ ਭੱਜ ਗਏ।
ਇਹ ਵੀ ਪੜ੍ਹੋ : ਸਰਬਜੀਤ ਕੌਰ ਪਾਕਿਸਤਾਨ ‘ਚ ਪਤੀ ਨਾਲ ਗ੍ਰਿਫ਼ਤਾਰ, ਪਾਕਿ ਸਰਕਾਰ ਨੇ ਭਾਰਤ ਭੇਜਣ ਦੀ ਤਿਆਰੀ ਕੀਤੀ ਸ਼ੁਰੂ
ਜਾਣਕਾਰੀ ਮੁਤਾਬਕ ਇਸ ਦੌਰਾਨ ਸ਼ੂਟਰ ਲਗਾਤਾਰ ਕਿਸੇ ਨਾਲ ਫੋਨ ‘ਤੇ ਗੱਲਬਾਤ ਕਰ ਰਹੇ ਸਨ ਤੇ ਮੂੰਹ ਨਾ ਢਕੇ ਹੋਣਾ ਉਨ੍ਹਾਂ ਦੇ ਪੇਸ਼ੇਵਰ ਹੋਣ ਦਾ ਸੰਕੇਤ ਹੈ। ਸਰਪੰਚ ਦਾ ਕਤਲ ਕੀਤੇ ਜਾਣ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਬੇਖੌਫ ਅੰਦਾਜ਼ ਵਿਚਪੈਲੇਸ ਦੇ ਅੰਦਰ ਦਾਖਲ ਹੁੰਦੇ ਹਨ। ਹਮਲਾਵਰ ਹੌਲੀ-ਹੌਲੀ ਕਈ ਟੇਬਲਾਂ ‘ਤੇ ਬੈਠੇ ਮਹਿਮਾਨਾਂ ਦੇ ਵਿਚੋਂ ਹੁੰਦੇ ਹੋਏ ਜਰਮਲ ਸਿੰਘ ਤੱਕ ਪਹੁੰਚੇ ਤੇ ਪਿਸਤੌਲ ਕੱਢ ਕੇ ਪਿੱਛੇ ਤੋਂ ਗੋਲੀ ਮਾਰ ਦਿੱਤੀ। ਹਮਲਾਵਰਾਂ ਨੇ ਹੁੱਡੀਆਂ ਪਾਈਆਂ ਹੋਈਆਂ ਸਨ ਤੇ ਕਾਲੀ ਹੁੱਡੀ ਵਾਲੇ ਸ਼ੂਟਰ ਨੇ ਸਰਪੰਚ ਨੂੰ ਗੋਲੀ ਮਾਰੀ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹ ਪਾਰਕਿੰਗ ਵਾਲੀ ਥਾਂ ‘ਤੇ ਦਿਖੇ ਸਨ।
ਵੀਡੀਓ ਲਈ ਕਲਿੱਕ ਕਰੋ -:
























