ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਆਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਹਲਕੇ ਦੇ ਕਿਲੇ ਨੂੰ ਫਤਹਿ ਕਰਨ ਲਈ ਰਣਨੀਤੀ ਬਣਾਉਣਗੇ। ਮੀਟਿੰਗ ਦਾ ਦੌਰ ਸਵੇਰੇ 11.30 ਵਜੇ ਤੋਂ ਸ਼ੁਰੂ ਹੋਵੇਗਾ। ਇਨ੍ਹਾਂ ਦੋਵੇਂ ਹਲਕਿਆਂ ‘ਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ ਕਬਜ਼ਾ ਕੀਤਾ ਸੀ। ਦੂਜੇ ਪਾਸੇ ‘ਆਪ’ ਨੇ ਇਸ ਵਾਰ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਤੇ ਅੰਮ੍ਰਿਤਸਰ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਹੈ।
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੈਦਾਨ ਵਿਚ ਡਟ ਗਏ ਹਨ। ਉਹ ਲਗਾਤਾਰ 3 ਦਿਨ ਤੋਂ ਲੋਕ ਸਭਾ ਹਲਕਾ ਵਾਈਜ਼ ਪਾਰਟੀ ਦੇ ਵਿਧਾਇਕਾਂ, ਉਮੀਦਵਾਰਾਂ ਤੇ ਮੰਤਰੀਆਂ ਨਾਲ ਮੀਟਿੰਗ ਕਰ ਰਹੇ ਹਨ। ਇਸ ਦੌਰਾਨ ਜਿਥੇ ਉਹ ਹਲਕਿਆਂ ਦਾ ਫੀਡਬੈਕ ਲੈ ਰਹੇ ਹਨ ।
ਇਨ੍ਹਾਂ ਚੋਣਾਂ ਵਿਚ ਪਾਰਟੀ ਹਾਈਕਮਾਨ ਵੱਲੋਂ ਸੀਐੱਮ ਭਗਵੰਤ ਮਾਨ ਨੂੰ ਫ੍ਰੀ ਹੈਂਡ ਦਿੱਤਾ ਗਿਆ ਹੈ। ਉਮੀਦਵਾਰ ਤੈਅ ਕਰਨ ਤੋਂ ਲੈ ਕੇ ਹੋਰ ਸਾਰੀਆਂ ਜ਼ਿੰਮੇਵਾਰੀਆਂ ਉਹ ਖੁਦ ਸੰਭਾਲ ਰਹੇ ਹਨ। ਉਨ੍ਹਾਂ ਨੇ ਖੁਦ ਹੀ ਸੂਬੇ ਵਿਚ 13-0 ਦਾ ਨਾਅਰਾ ਦਿੱਤਾ ਹੈ। ਹਾਲਾਂਕਿ ਜਲੰਧਰ ਦੇ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਦਲ ਬਦਲਣ ਨਾਲ ਉਨ੍ਹਾਂ ਦੀ ਇਸ ਯੋਜਨਾ ਨੂੰ ਝਟਕਾ ਜ਼ਰੂਰ ਲੱਗਾ ਸੀ।
ਇਹ ਵੀ ਪੜ੍ਹੋ : ਖਾਣੇ ਤੋਂ ਬਾਅਦ ਕਿਉਂ ਖਾਣੀਆਂ ਚਾਹੀਦੀਆਂ 2 ਇਲਾਇਚੀਆਂ? ਫਾਇਦੇ ਜਾਣ ਤੁਸੀਂ ਵੀ ਅੱਜ ਤੋਂ ਕਰ ਲਓਗੇ ਸ਼ੁਰੂ
ਹਾਲਾਂਕਿ ਰਿੰਕੂ ਨੇ ਪਾਰਟੀ ਛੱਡਦੇ ਹੀ ਸਿੱਧੇ ਹਲਕੇ ਦਾ ਵਿਕਾਸ ਨਾ ਹੋਣ ਦਾ ਮੁੱਦਾ ਚੁੱਕਿਆ ਸੀ। ਭਵਿੱਖ ਵਿਚ ਅਜਿਹੀ ਸਥਿਤੀ ਨਾ ਬਣੇ, ਇਸ ਚੀਜ਼ ਨੂੰ ਪੁਖਤਾ ਬਣਾਉਣ ਲਈ ਮੁੱਖ ਮੰਤਰੀ ਨੇ ਖੁਦ ਹਲਕਾ ਵਾਈਜ਼ ਮੀਟਿੰਗਾਂ ਦਾ ਦੌਰ ਸੰਭਾਲਿਆ। ਮੀਟਿੰਗ ਦੀ ਖਾਸ ਗੱਲਇਹ ਹੈ ਕਿ ਇਸ ਵਿਚ ਹਰ ਨੇਤਾ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾ ਰਿਹਾ ਹੈ।