ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਜਾਣਗੇ ਤੇ ਉਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਉਹ ਅਮਿਤ ਸ਼ਾਹ ਨੂੰ ਪਜਾਬ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਰਿਪੋਰਟ ਦੇਣਗੇ ਤੇ ਇਸ ਤੋਂ ਇਲਾਵਾ ਸਟੇਟ ਡਿਜਾਸਟਰ ਰਿਲੀਫ ਫੰਡ ਦੇ ਨਿਯਮਾਂ ਵਿਚ ਢਿੱਲ ਦੀ ਵੀ ਮੰਗ ਕਰਨਗੇ। ਹਾਲਾਂਕਿ ਇਸ ਤੋਂ ਪਹਿਲਾਂ ਸੀਐੱਮ ਮਾਨ ਲਗਾਤਾਰ ਪੀਐੱਮ ਨਰਿੰਦਰ ਮੋਦੀ ਨਾਲ ਮੁਲਾਕਾਤ ਲਈ ਸਮਾਂ ਮੰਗ ਰਹੇ ਸਨ ਪਰ ਪ੍ਰਧਾਨ ਮੰਤਰੀ ਆਫਿਸ ਵੱਲੋਂ ਉਨ੍ਹਾਂ ਨੂੰ ਟਾਈਮ ਨਹੀਂ ਮਿਲਿਆ, ਇਸ ਲਈ ਉਹ ਅੱਜ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਜਾ ਰਹੇ ਹਨ।
ਦੱਸ ਦੇਈਏ ਕਿ CM ਮਾਨ ਦਾ ਕਹਿਣਾ ਹੈ ਕਿ ਹੜ੍ਹਾਂ ਵਿਚ ਪੰਜਾਬ ਦਾ 20 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਪੀਐੱਮ ਮੋਦੀ ਨੇ ਪੰਜਾਬ ਦੌਰੇ ਦੇ ਬਾਅਦ 1600 ਕਰੋੜ ਰੁਪਏ ਦਾ ਮੁਆਵਜ਼ਾ ਐਲਾਨਿਆ ਸੀ। PM ਮੋਦੀ ਦਾ ਕਹਿਣਾ ਸੀ ਕਿ 12 ਹਜ਼ਾਰ ਕਰੋੜ ਰੁਪਏ ਪਹਿਲਾਂ ਹੀ ਸੂਬੇ ਕੋਲ SDRF ਵਿਚ ਪਿਆ ਹੋਇਆ ਹੈ।
ਇਹ ਵੀ ਪੜ੍ਹੋ : NHRC ਨੇ LPG ਟੈਂਕਰ ਧਮਾਕੇ ਮਾਮਲੇ ਦਾ ਖੁਦ ਲਿਆ ਨੋਟਿਸ, ਪੰਜਾਬ ਸਰਕਾਰ ਤੋਂ 15 ਦਿਨਾਂ ਦੇ ਅੰਦਰ ਮੰਗਿਆ ਜਵਾਬ
ਦੂਜੇ ਪਾਸੇ ਸੀਐੱਮ ਮਾਨ ਨੇ ਕਿਹਾ ਕਿ SDRF ਨਿਯਮਾਂ ਤਹਿਤ ਨਿਰਧਾਰਤ ਮੁਆਵਜ਼ਾ ਬਹੁਤ ਘੱਟ ਹੈ। ਪੰਜਾਬ ਸਰਕਾਰ ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਤੱਕ ਮੁਆਵਜ਼ਾ ਦੇਣਾ ਚਾਹੁੰਦੀ ਹੈ। ਸੋਮਵਾਰ ਨੂੰ ਹੋਏ ਸੈਸ਼ਨ ਵਿਚ ਵੀ CM ਮਾਨ ਨੇ ਕਿਹਾ ਕਿ ਫਸਲਾਂ ਦੇ 26 ਤੋਂ 22 ਫੀਸਦੀ ਨੁਕਸਾਨ ਦਾ ਮੁਆਵਜ਼ਾ 2 ਹਜ਼ਾਰ ਤੋਂ ਵਧਾ ਕੇ 10 ਹਜ਼ਾਰ, 22 ਤੋਂ 75 ਫੀਸਦੀ ਦਾ ਮੁਆਵਜ਼ਾ 6800 ਤੋਂ ਵਧਾ ਕੇ 10,000 ਕਰ ਰਹੇ ਹਨ। 75 ਤੋਂ 100 ਫੀਸਦੀ ਫਸਲਾਂ ਦੇ ਨੁਕਸਾਨ ਵਿਚ SDRF ਫੰਡ ਤੋਂ 6800 ਰੁਪਏ ਦੀ ਮਦਦ ਕੀਤੀ ਜਾ ਸਕਦੀ ਹੈ ਜਿਸ ਨੂੰ ਵਧਾ ਕੇ 20,000 ਕਰ ਰਹੇ ਹਨ। ਇਹ ਤਾਂ ਹੀ ਸੰਭਵ ਹੈ ਜਦੋਂ SDRF ਨਿਯਮਾਂ ਵਿਚ ਛੋਟ ਹੋਵੇਗੀ ਨਹੀਂ ਤਾਂ ਸਰਕਾਰ ਆਪਣੇ ਵਲੋਂ ਵਧੀ ਰਕਮ ਜੋੜੇਗੀ।
ਵੀਡੀਓ ਲਈ ਕਲਿੱਕ ਕਰੋ -:
























