ਪੰਜਾਬ ‘ਚ ਹੜ੍ਹਾਂ ਦੇ ਸੰਕਟ ਦੌਰਾਨ CM ਭਗਵੰਤ ਮਾਨ ਐਕਸ਼ਨ ਮੋਡ ‘ਚ ਹਨ। ਉਹ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਫਿਰੋਜ਼ਪੁਰ ਜਾਣਗੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ, ਰਾਹਤ ਤੇ ਬਚਾਅ ਕੰਮਾਂ ਦਾ ਜਾਇਜ਼ਾ ਲੈਣਗੇ ਤੇ ਰਾਹਤ ਕੇਂਦਰ ‘ਚ ਰੁਕੇ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ । ਉਹ ਅੱਜ ਦੁਪਹਿਰ 12 ਵਜੇ ਤੱਕ ਪਹੁੰਚਣਗੇ।
ਫਿਰੋਜ਼ਪੁਰ ਵਿਚ ਸਰਹਿੰਦ ਨਹਿਰ ‘ਤੇ ਬਣਿਆ ਪੁਲ ਟੁੱਟ ਗਿਆ ਜਿਸ ਨਾਲ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਪਠਾਨਕੋਟ ਤੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਸੀਐੱਮ ਨੇ ਆਪਣਾ ਹੈਲੀਕਾਪਟਰ ਉਥੇ ਹੀ ਛੱਡ ਦਿੱਤਾ ਤਾਂ ਕਿ ਇਸ ਨੂੰ ਲੋਕਾਂ ਨੂੰ ਬਚਾਉਣ ਵਿਚ ਇਸਤੇਮਾਲ ਕੀਤਾ ਜਾ ਸਕੇ। ਪੰਜਾਬ ਵਿਚ ਰਾਵੀ, ਬਿਆਸ ਤੇ ਸਤਲੁਜ ਨਦੀਆਂ ਵਿਚ ਪਾਣੀ ਦਾ ਪੱਧਰ ਵਧਣ ਨਾਲ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ ਤੇ ਫਾਜਿਲਕਾ ਜ਼ਿਲ੍ਹਿਆਂ ਦੇ 200 ਤੋਂ ਵੱਧ ਪਿੰਡ ਡੁੱਬ ਗਏ ਹਨ। ਇਥੇ NDRF, SDRF ਤੇ ਸੈਨਾ ਬਚਾਅ ਕਾਰਜ ਵਿਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ : ਨਵਾਂਸ਼ਹਿਰ : ਰਿਕਵਰੀ ਦੌਰਾਨ ਬ/ਦਮਾ.ਸ਼ ਨੇ ਪੁਲਿਸ ‘ਤੇ ਕੀਤੀ ਫਾ.ਇ/ਰਿੰਗ, ਜਵਾਬੀ ਕਾਰਵਾਈ ‘ਚ ਮੁਲਜ਼ਮ ਹੋਇਆ ਜ਼ਖਮੀ
ਪਠਾਨਕੋਟ ਦੇ ਸ਼ਾਹਪੁਰ ਕੰਢੀ ਵੱਲੋਂ ਰਣਜੀਤ ਸਾਗਰ ਬੰਨ੍ਹ ਵਿਚ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਸੁਜਾਨਪੁਰ ਵਿਚ ਹੜ੍ਹ ਨੇ ਕਈ ਘਰਾਂ ਤੇ ਜੇਐਂਡਕੇ ਪਠਾਨਕੋਟ ਨੈਸ਼ਨਲ ਹਾਈਵੇ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਰਾਵੀ ਦੇ ਉਪਰ ਬਣਿਆ ਰੇਲਵੇ ਪੁਲ ਦਾ ਕੁਝ ਹਿੱਸਾ ਵੀ ਨੁਕਸਾਨਿਆ ਗਿਆ ਹੈ। ਕਠੂਆ-ਪਠਾਨਕੋਟ ਪੁਲ ‘ਤੇ ਵੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























