ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤਾ ਗਿਆ ਇੱਕ ਬਿਆਨ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸੀਐਮ ਸੁੱਖੂ ਨੇ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੇ ਲੈਂਡਸਲਾਈਡ ਲਈ ‘ਬਿਹਾਰੀ ਆਰਕੀਟੈਕਟਸ’ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹੁਣ ਇਸ ‘ਤੇ ਸਿਆਸਤ ਭਖ ਗਈ ਹੈ। ਭਾਜਪਾ ਨੇ ਇਸ ‘ਤੇ ਕਾਂਗਰਸ ਨੂੰ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਹੈ, ਜਦਕਿ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਗਰਮਾ ਗਿਆ ਹੈ।
ਦਰਅਸਲ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਾਇਰਲ ਹੋ ਰਹੇ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਬਿਆਨ ‘ਚ ਕਿਹਾ, ”ਦੂਜੇ ਰਾਜਾਂ ਤੋਂ ਲੋਕ ਨਿਰਮਾਣ ਕਾਰਜਾਂ ਲਈ ਆਉਂਦੇ ਹਨ। ਉਹ ਵਿਗਿਆਨਕ ਤਰੀਕਿਆਂ ਦੀ ਵਰਤੋਂ ਕੀਤੇ ਬਿਨਾਂ ਮੰਜ਼ਿਲ ‘ਤੇ ਮੰਜ਼ਲ ਬਣਾ ਰਹੇ ਹਨ। ਪਰਵਾਸੀ ਆਰਕੀਟੈਕਟ ਆਉਂਦੇ ਹਨ, ਜਿਨ੍ਹਾਂ ਨੂੰ ਮੈਂ ‘ਬਿਹਾਰੀ ਆਰਕੀਟੈਕਟ’ ਕਹਿੰਦਾ ਹਾਂ, ਉਹ ਆ ਕੇ ਮੰਜ਼ਿਲ ‘ਤੇ ਮੰਜ਼ਿਲ ਬਣਾਉਂਦੇ ਹਨ। ਇਨ੍ਹਾਂ ਕਾਰਨਾਂ ਕਰਕੇ ਹਿਮਾਚਲ ਵਿੱਚ ਤਬਾਹੀ ਮਚ ਰਹੀ ਹੈ।
ਸੁਖਵਿੰਦਰ ਸਿੰਘ ਸੁੱਖੂ ਦੇ ਇਸ ਬਿਆਨ ‘ਤੇ ਹੁਣ ਭਾਜਪਾ ਨੇ ਤਿੱਖਾ ਹਮਲਾ ਕੀਤਾ ਹੈ। ਬਿਹਾਰ ਬੀਜੇਪੀ ਇੰਚਾਰਜ ਵਿਨੋਦ ਤਾਵੜੇ ਨੇ ਇੱਕ ਟਵੀਟ ਵਿੱਚ ਲਿਖਿਆ, ਹਮੇਸ਼ਾ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੀ ਕਾਂਗਰਸ ਹੁਣ ਹਿਮਾਚਲ ਪ੍ਰਦੇਸ਼ ਨੂੰ ਖੇਤਰਵਾਦ ਦੀ ਅੱਗ ਵਿੱਚ ਧੱਕਣਾ ਚਾਹੁੰਦੀ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਬਿਹਾਰੀਆਂ ‘ਤੇ ਦੋਸ਼ ਲਗਾ ਕੇ ਆਪਣਾ ਇਰਾਦਾ ਜ਼ਾਹਰ ਕੀਤਾ ਹੈ, ਪਰ ਬਿਹਾਰ ਦੇ ਹੰਕਾਰੀ ਗਠਜੋੜ ਦੇ ਆਗੂਆਂ ਦੀ ਚੁੱਪ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਕਾਂਗਰਸ ਦੇ ‘ਯੁਵਰਾਜ’ ਤੋਂ ਡਰੇ ਹੋਏ ਹਨ!
ਹਾਲਾਂਕਿ ਵਧਦੇ ਵਿਵਾਦ ਨੂੰ ਦੇਖਦੇ ਹੋਏ ਹੁਣ ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ‘ਬਿਹਾਰੀ ਆਰਕੀਟੈਕਟਸ’ ‘ਤੇ ਦਿੱਤੀ ਗਈ ਟਿੱਪਣੀ ‘ਤੇ ਉਨ੍ਹਾਂ ਕਿਹਾ ਕਿ ਮੈਂ ਅਜਿਹਾ ਕੁਝ ਨਹੀਂ ਕਿਹਾ ਹੈ। ਇਸ ਨੂੰ ਸਿਰੇ ਤੋਂ ਨਕਾਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਅਜਿਹਾ ਕੁਝ ਨਹੀਂ ਕਿਹਾ ਹੈ ਅਤੇ ‘ਉਹ ਸਾਡੇ ਭਰਾਵਾਂ ਵਰਗੇ ਹਨ’।
ਇਹ ਵੀ ਪੜ੍ਹੋ : ਮਨੁੱਖੀ ਤਸਕਰਾਂ ‘ਤੇ ਅਮਰੀਕਾ ‘ਚ ਕਾਰਵਾਈ, ਪੰਜ ਪੰਜਾਬੀਆਂ ਸਣੇ ਫੜੇ 23 ਕੀਤੇ ਕਾਬੂ
ਮੁੱਖ ਮੰਤਰੀ ਨੇ ਕਿਹਾ ਕਿ ਬਿਹਾਰ ਦੇ ਲੋਕ ਵੀ ਇੱਥੇ ਫਸੇ ਹੋਏ ਹਨ। ਮੈਂ ਕੱਲ੍ਹ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ। ਬਿਹਾਰ ਦੇ ਕਰੀਬ 200 ਲੋਕ ਅਜੇ ਵੀ ਸੂਬੇ ‘ਚ ਫਸੇ ਹੋਏ ਹਨ। ਸੀਐਮ ਨੇ ਕਿਹਾ ਕਿ ਉਹ ਇੱਕ ਮਜ਼ਦੂਰ ਹਨ ਅਤੇ ਮਿਹਨਤ ਕਰਦੇ ਹਨ, ਉਨ੍ਹਾਂ ਦਾ ਕੀ ਕਸੂਰ ਹੈ? ਇਹ ਗਲਤੀ ਸਾਡੇ ਸਟ੍ਰਕਚਰਲ ਇੰਜੀਨੀਅਰ ਦੀ ਹੈ। ਉਹ ਗਲਤ ਨਕਸ਼ਾ ਖਿੱਚਦੇ ਹਨ।
ਵੀਡੀਓ ਲਈ ਕਲਿੱਕ ਕਰੋ -: