Commendable initiative of Punjab Police : ਪੰਜਾਬ ਪੁਲਿਸ ਹੁਣ ਕੋਰੋਨਾ ਅਤੇ ਰਾਤ- ਦਿਨ ਦੀ ਡਿਊਟੀ ਦੇ ਤਣਾਅ ਤੋਂ ਛੁਟਕਾਰਾ ਪਾਉਣ ਲਈ ਯੋਗਾ ਦਾ ਸਹਾਰਾ ਲਵੇਗੀ। ਇਸ ਦੇ ਲਈ ਵਿਭਾਗ ਨੇ ਇੱਕ ਕਾਰਜ ਯੋਜਨਾ ਤਿਆਰ ਕੀਤੀ ਹੈ, ਜਿਸ ਅਧੀਨ ਕੋਵਿਡ -19 ਦੌਰਾਨ ਸ਼ੁਰੂ ਕੀਤੇ ਗਏ ਯੋਗਾ ਸਿਖਲਾਈ ਪ੍ਰੋਗਰਾਮ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਜਿਸ ਵਿਚ 80000 ਪੁਲਿਸ ਮੁਲਾਜ਼ਮਾਂ ਨੂੰ ਯੋਗਾ ਦੀ ਟ੍ਰੇਨਿੰਗ ਦਿੱਤੀ ਜਾਏਗੀ।
ਪੰਜਾਬ ਪੁਲਿਸ ਕੋਰੋਨਾ ਕਾਲ ਦੌਰਾਨ ਫਰੰਟ ਲਾਈਨ ’ਤੇ ਕੰਮ ਕਰ ਰਹੀ ਹੈ। ਇਸ ਵਿੱਚ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਵੱਧ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰ ਅਤੇ ਦਫਤਰ ਦੋਵਾਂ ਵਿਚ ਤਾਲਮੇਲ ਬਣਾਉਣਾ ਇਨ੍ਹਾਂ ਪੁਲਿਸ ਮੁਲਾਜ਼ਮਾਂ ਲਈ ਚੁਣੌਤੀਆਂ ਖੜ੍ਹੀ ਕਰ ਰਹੀ ਹੈ। ਇਨ੍ਹਾਂ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਤਣਾਅ ਤੋਂ ਬਚਾਉਣ ਲਈ ਕਮਿਊਨਿਟੀ ਅਫੇਅਰਜ਼ ਡਵੀਜ਼ਨ ਆਫ ਪੁਲਿਸ ਨੇ ਮਹਿਲਾ ਪੁਲਿਸ ਮੁਲਾਜ਼ਮਾਂ ਲਈ ਯੋਗਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਜਿਸ ਦੇ ਨਤੀਜੇ ਵਿਭਾਗ ਨੂੰ ਚੰਗੇ ਮਿਲੇ ਹਨ। ਜਿਸ ਤੋਂ ਬਾਅਦ ਹੁਣ ਡਿਵੀਜ਼ਨ ਇਸ ਯੋਗਾ ਪ੍ਰੋਗਰਾਮ ਵਿਚ ਪੰਜਾਬ ਪੁਲਿਸ ਦੇ 80000 ਜਵਾਨ ਸ਼ਾਮਲ ਕਰਨ ਜਾ ਰਹੀ ਹੈ।
ਇਸ ਦੇ ਲਈ ਇੱਕ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ। ਕੋਰੋਨਾ ਦੇ ਕਾਰਨ, ਇਹ ਵੱਡੇ ਪੱਧਰ ‘ਤੇ ਨਾ ਕਰਕੇ ਪੜਾਅਵਾਰ ਢੰਗ ਨਾਲ ਸ਼ੁਰੂ ਕੀਤਾ ਜਾਵੇਗਾ। ਵਿਭਾਗੀ ਅਧਿਕਾਰੀਆਂ ਦੀ ਮੰਨੀਏ ਤਾਂ ਯੋਗਾ ਦੇ ਵੱਖ- ਵੱਖ ਵਿਸ਼ਿਆਂ ਤੋਂ ਪੁਲਿਸ ਕਰਮਚਾਰੀਆਂ ਦਾ ਇਮਿਊਨ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਉਹ ਸਰੀਰਕ ਤੌਰ ‘ਤੇ ਵੀ ਵਿਕਸਿਤ ਹੋਣਗੇ।