ਸੀਐੱਮ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਚ ਆਪਣੀ ਰਿਹਾਇਸ਼ ‘ਤੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਸੀਂ 44,920 ਕਿਲੋਮੀਟਰ ਸੜਕਾਂ ਬਣਾਉਣ ਜਾ ਰਹੇ ਹਾਂ। 19,373 KM. ਤੋਂ ਪਿੰਡਾਂ ਦੀਆਂ ਸੜਕਾਂ ਲਈ 4092 ਕਰੋੜ ਰੁਪਏ ਦਾ ਪ੍ਰੋਜੈਕਟ ਚੱਲ ਰਿਹਾ ਹੈ। 2829 KM. PWD ਸੜਕਾਂ ਬਣਾਈਆਂ ਜਾਣਗੀਆਂ । 16,209 ਕਰੋੜ ਰੁਪਏ ਸੜਕਾਂ ‘ਤੇ ਲਗਾਇਆ ਜਾ ਰਿਹਾ ਹੈ। ਕੁਆਲਟੀ ਨਾਲ ਸਮਝੌਤਾ ਬਿਲਕੁਲ ਨਹੀਂ ਹੋਵੇਗਾ।
CM ਮਾਨ ਨੇ ਕਿਹਾ ਕਿ ਮੈਂ ਪੰਜਾਬ ਦੇ ਸਾਰੇ ਠੇਕੇਦਾਰਾਂ ਨੂੰ ਟੈਗੋਰ ਥੀਏਟਰ ਬੁਲਾਇਆ ਸੀ। ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਕਮਿਸ਼ਨ ਨਹੀਂ ਲਿਆ ਜਾਵੇਗਾ।ਸੜਕ ਬਣਾਉਂਦੇ ਸਮੇਂ ਕਿਸੇ ਵਿਭਾਗ ਦਾ ਬਾਬੂ ਪੈਸਾ ਨਹੀਂ ਮੰਗੇਗਾ। ਤੁਸੀਂ ਸੜਕ ਬਣਾਉਣ ਦੀ ਕੁਆਲਿਟੀ ਵਿਚ ਕੋਈ ਸਮਝੌਤਾ ਨਹੀਂ ਕਰਨਾ ਹੈ। ਸੜਕਾਂ ਦੀ ਕੁਆਲਿਟੀ ਚੈੱਕ ਕਰਨ ਲਈ ਫਲਾਇੰਗ ਸਕੁਐਡ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਪੰਚਾਇਤ ਮੈਂਬਰਾਂ, ਪੰਚਾਂ, ਸਰਪੰਚਾਂ, ਸਮਾਜ ਸੇਵੀ ਹਰ ਤਰ੍ਹਾਂ ਦੇ ਸਰਕਾਰੀ ਕੰਮਾਂ ਨੂੰ ਚੈੱਕ ਕਰੋ ਤੇ ਦੱਸੋ ਕਿ ਇਥੇ ਕੁਆਲਟੀ ਕੰਮ ਨਹੀਂ ਹੋ ਰਿਹਾ ਤਾਂ ਅਸੀਂ ਕਾਰਵਾਈ ਕਰਾਂਗੇ। ਕੱਲ੍ਹ ਬਿਨਾਂ ਸੀਮੈਂਟ ਦੇ ਇਕ ਖੇਤ ਦਾ ਨਾਲ ਬਣਾਏ ਜਾਣ ਦੀ ਖਬਰ ਮਿਲੀ ਸੀ, ਇਸ ਲਈ ਉਸ ਦਾ ਟੈਂਡਰ ਰੱਦ ਕਰ ਦਿੱਤਾ ਗਿਆ ਹੈ। 7727 ਕਰੋੜ PWD, ਮੰਡੀ ਬੋਰਡ 7000, ਨਗਰ ਨਿਗਮ, ਕੌਂਸਲ ਤੇ ਪੰਚਾਇਤਾਂ ਦਾ 1255 ਕਰੋੜ ਦਾ ਬਜ ਹੈ। ਕੁੱਲ 16 ਹਜ਼ਾਰ ਤੋਂ ਵਧ ਦਾ ਬਜਟ ਹੈ। 17 ਅਕਤੂਬਰ ਤੋਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ। ਸੜਕਾਂ ਬਣ ਰਹੀਆਂ ਹਨ।
ਇਹ ਵੀ ਪੜ੍ਹੋ : ਪੁੱਤ ਨੇ ਮਾਂ ਨੂੰ ਉਸ ਦੇ ਆਸ਼ਕ ਸਣੇ ਉਤਾਰਿਆ ਮੌ/ਤ ਦੇ ਘਾਟ, ਫਿਰ ਖੁਦ ਦੇ/ਹਾਂ ਲੈ ਕੇ ਪਹੁੰਚਿਆ ਥਾਣੇ
ਬੱਸਾ ਦੇ ਚੱਕਾ ਜਾਮ ‘ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਜੋ ਕੀਤਾ, ਉਸ ਦੇ ਨਤੀਜੇ ਆ ਰਹੇ ਹਨ। ਕੱਚੇ ਮੁਲਾਜ਼ਮ ਭਰਤੀ ਕਰ ਲਏ ਗਏ ਸਨ। ਕਿੰਨੇ ਸਮੇਂ ਲਈ ਭਰਤੀ ਕੀਤੇ ਗਏ, ਕਦੋਂ ਪੱਕੇ ਹੋਣਗੇ, ਇਸ ‘ਤੇ ਧਿਆਨ ਨਹੀਂ ਦਿੱਤਾ ਗਿਆ। ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਨੌਕਰੀ ਚਲੀ ਜਾਵੇ। ਮੈਂ ਰੋਜ਼ਾਨਾ ADA ਲੀਗਲ ਨਾਲ ਇਸ ਸਬੰਧੀ ਗੱਲ ਕਰ ਰਿਹਾ ਹਾਂ। ਉਨ੍ਹਾਂ ਨੂੰ ਇਸ ਤਰ੍ਹਾਂ ਤੋਂ ਆਪਣੀ ਗੱਲ ਰੱਖਣੀ ਚਾਹੀਦੀ ਹੈ ਕਿ ਕਿਸੇ ਨੂੰ ਨੁਕਸਾਨ ਨਾ ਹੋਵੇ। ਉਨ੍ਹਾਂ ਨੂੰ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਤਰੀਕਾ ਨਹੀਂ ਅਪਨਾਉਣਾ ਚਾਹੀਦਾ।
RDF ਨੂੰ ਲੈ ਕੇ CM ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ RDF ‘ਚੋਂ ਕੋਈ ਪੈਸਾ ਨਹੀਂ ਮਿਲਿਆ। ਕੋਈ ਕਹਿੰਦਾ 480 ਕਰੋੜ ਰੁਪਏ ਦੇ ਦਿੱਤੇ, ਕੋਈ ਕਹਿੰਦਾ 800 ਕਰੋੜ ਦੇ ਦਿੱਤੇ। 1600 ਕਰੋੜ ਦੇ ਸਪੈਸ਼ਲ ਪੈਕੇਜ ‘ਚੋਂ ਸਾਨੂ 1 ਰੁਪਇਆ ਨਹੀਂ ਆਇਆ।
ਵੀਡੀਓ ਲਈ ਕਲਿੱਕ ਕਰੋ -:
























