ਸਿਰਸਾ (ਹਰਿਆਣਾ) ਦਾ ਰਹਿਣ ਵਾਲਾ ਅਭੈ ਸਿੰਘ ਰਾਜਪਾਲ ਜੋ ਕਿ ਵਰਕ ਪਰਮਿਟ ‘ਤੇ ਸਾਊਦੀ ਅਰਬ ਗਿਆ ਸੀ, ਤੋਂ ਗਲਤੀ ਨਾਲ ਇੱਕ ਔਰਤ ਨੂੰ ਸੱਟ ਵਜ ਗਈ ਸੀ, ਜਿਸ ਦਾ ਮੁਆਵਜ਼ਾ ਉਹ ਪਹਿਲਾਂ ਹੀ ਦੇ ਚੁੱਕਾ ਹੈ ਪਰ ਫਿਰ ਵੀ ਕੰਪਨੀ ਉਸ ਨੂੰ ਭਾਰਤ ਵਾਪਿਸ ਨਹੀਂ ਆਉਣ ਦੇ ਰਹੀ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸਾਊਦੀ ਅਰਬ ਵਿੱਚ ਭਾਰਤੀ ਰਾਜਦੂਤ ਨੂੰ ਉਸ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਾ਼ਇਦ ਅਲ ਹੁਸੈਨ ਕੰਪਨੀ ਉਸ ਨੂੰ ਮਾਨਸਿਕ ਤੌਰ ‘ਤੇ ਤਸ਼ੱਦਦ ਦੇ ਰਹੀ ਹੈ ਅਤੇ ਉਸ ਲਈ ਮੁਸ਼ਕਲਾਂ ਪੈਦਾ ਕਰ ਰਹੀ ਹੈ। ਉਸ ਦਾ ਪਰਿਵਾਰ ਉਸ ਦੇ ਸੁਰੱਖਿਅਤ ਭਾਰਤ ਵਾਪਸੀ ਨੂੰ ਲੈ ਕੇ ਚਿੰਤਾ ਵਿੱਚ ਹੈ।
ਸਿਰਸਾ ਹਰਿਆਣਾ ਦੇ ਪਿੰਡ ਨਿਰਵਾਨ ਦਾ ਰਹਿਣ ਵਾਲਾ ਅਭੈ ਸਿੰਘ ਵਰਕ ਪਰਮਿਟ ‘ਤੇ ਸਾਊਦੀ ਅਰਬ ਦਮਾਮ ਗਿਆ ਸੀ, ਜਿਸ ਦਾ ਵਰਕ ਪਰਮਿਟ 3 ਸਾਲ 3 ਮਹੀਨੇ ਦਾ ਲੱਗਾ ਸੀ। ਉਹ 22 ਫਰਵਰੀ 2017 ਵਿੱਚ ਜੇਦਲ ਹੁਸੈਨ ਐਂਡ ਬ੍ਰਦਰਸ ਦੀ ਕੰਪਨੀ ਵਿੱਚ ਗੱਡੀ ਚਲਾਉਣ ਦਾ ਕੰਮ ਕਰਨ ਲੱਗਾ ਸੀ।
ਸਾਲ 2018 ਵਿੱਚ ਅਭੈ ਕੋਲੋਂ ਗਲਤੀ ਨਾਲ ਉਥੇ ਰਹਿਣ ਵਾਲੀ ਇੱਕ ਔਰਤ ਦੇ ਪੈਰ ‘ਤੇ ਗੱਡੀ ਚੜ੍ਹ ਗਈ ਸੀ, ਜਿਸ ਦਾ ਰਾਜ਼ੀਨਾਮਾ ਦਮਾਮ ਦੇ ਪੁਲਿਸ ਵਾਲਿਆਂ ਨੇ ਅਭੈ ਤੋਂ 2000 ਰਿਆਲ ਦਿਵਾ ਕੇ ਕਰਵਾ ਦਿੱਤਾ ਸੀ। ਉਸ ਤੋਂ ਬਾਅਦ ਜਦੋਂ ਉਸ ਦਾ ਵਰਕ ਪਰਮਿਟ ਦਾ ਸਮਾਂ ਪੂਰਾ ਹੋਣ ਵਾਲਾ ਸੀ ਅਤੇ ਉਹ ਭਾਰਤ ਵਾਪਿਸ ਆਉਣ ਵਾਲਾ ਸੀ ਤਾਂ ਜੇਦਲ ਹੁਸੈਨ ਐਂਡ ਬ੍ਰਦਰਸ ਦੀ ਕੰਪਨੀ ਵਾਲਿਆਂ ਨੇ ਉਸ ਔਰਤ ਨੂੰ ਕਹਿ ਕੇ ਦੁਬਾਰਾ ਉਹ ਕੇਸ ਰਿਓਪਨ ਕਰਵਾ ਦਿੱਤਾ ਤੇ ਅਭੈ ਨੂੰ ਵਾਪਿਸ ਨਹੀਂ ਆਉਣ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਹੁਣ ਉਹ ਔਰਤ ਅਦਾਲਤ ਵਿੱਚ ਪੈਰ ਫੈਕਚਰ ਦਾ ਕਲੇਮ ਮੰਗ ਰਹੀ ਹੈ, ਜਦਕਿ ਉਸ ਵੇਲੇ ਉਸ ਦੇ ਪੈਰ ਵਿੱਚ ਝਰੀਟ ਆਈ ਸੀ, ਜਿਸ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਵੀ ਹੋ ਚੁੱਕਾ ਹੈ। ਔਰਤ ਕੋਲ ਅਦਾਲਤ ਵਿੱਚ ਪੇਸ਼ ਕਰਨ ਲਈ ਕੋਈ ਫੈਕਚਰ ਦੀ ਮੈਡੀਕਲ ਰਿਪੋਟਰ ਵੀ ਨਹੀਂ ਹੈ। ਉਸ ਦੇ ਬਾਵਜੂਦ ਅਭੈ ਨੂੰ ਵਾਪਿਸ ਆਪਣੇ ਦੇਸ਼ ਨਹੀਂ ਆਉਣ ਦਿੱਤਾ ਜਾ ਰਿਹਾ ਤੇ ਬਹੁਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਭੈ ਦੇ ਭਰਾ ਅਜੈਪਾਲ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਛੇਤੀ ਤੋਂ ਛੇਤੀ ਅਭੈ ਨੂੰ ਵਾਪਿਸ ਭਾਰਤ ਲਿਆ ਜਾਵੇ।