Conspiracy to commit suicide : ਹਿਸਾਰ ਵਿੱਚ ਇੱਕ ਨੌਜਵਾਨ ਨੇ 1.5 ਕਰੋੜ ਦੀ ਪਾਲਿਸੀ ਦਾ ਕਲੇਮ ਲੈਣ ਲਈ ਖੁਦ ਦੀ ਮੌਤ ਦੀ ਸਾਜ਼ਿਸ਼ ਰਚੀ ਪਰ ਉਸ ਦੀ ਇਸ ਸਾਜ਼ਿਸ਼ ਨੂੰ ਅਸਫਲ ਕਰਦੇ ਹੋਏ ਪੁਲਿਸ ਨੇ ਉਸ ਨੂੰ ਜ਼ਿੰਦਾ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਡਾਟਾ ਦਾਤਾ ਪਿੰਡ ਦੇ ਵਸਨੀਕ ਰਾਮਮੇਹਰ ਨੇ ਖੇਤੀ ਛੱਡ ਕੇ ਪਹਿਲਾਂ ਆਪਣਾ ਕਾਰੋਬਾਰ ਸ਼ੁਰੂ ਕੀਤਾ। ਲਗਭਗ ਇੱਕ ਸਾਲ ਪਹਿਲਾਂ ਉਸ ਨੇ ਡਿਸਪੋਜ਼ਲ ਦੀ ਫੈਕਟਰੀ ਚਲਾਈ, ਪਰ ਉਹ ਬੰਦ ਕਰ ਦਿੱਤੀ ਅਤੇ ਉਸ ਤੋਂ ਬਾਅਦ ਡਿਸਪੋਜ਼ਲ ਦੇ ਰਾਅ ਮਟੀਰੀਅਲ ਦੀ ਫੈਕਟਰੀ ਲਗਾਈ, ਜਿਸ ਨੂੰ ਉਹ ਅਜੇ ਵੀ ਚਲਾ ਰਿਹਾ ਹੈ। ਉਸ ਨੇ ਆਪਣਾ 1.5 ਕਰੋੜ ਦੇ ਲਗਭਗ ਬੀਮਾ ਕਰਵਾਇਆ ਹੋਇਆ ਸੀ, ਜਿਸ ਦੀ ਰਕਮ ਹੜਪਣ ਲਈ ਉਸ ਨੇ ਆਪਣੀ ਹੀ ਮੌਤ ਦੀ ਸਾਜ਼ਿਸ਼ ਰਚੀ ਅਤੇ ਕਾਨੂੰਨ ਦੀ ਪਕੜ ਵਿਚ ਫਸ ਗਿਆ ਹੈ।
ਪਹਿਲਾਂ ਤੋਂ ਪਾਲਨਿੰਗ ਮੁਤਾਬਕ ਉਸਨੇ ਲਗਭਗ ਚਾਰ ਮਹੀਨੇ ਪਹਿਲਾਂ ਐਲਆਈਸੀ ਤੋਂ 50 ਲੱਖ ਰੁਪਏ ਦੀ ਪਾਲਿਸੀ ਲਈ ਸੀ, ਜਿਸ ਦੀ ਸਿਰਫ ਇੱਕ ਕਿਸ਼ਤ ਹੀ ਉਸ ਨੇ ਭਰੀ ਸੀ। ਇਸ ਤੋਂ ਇਲਾਵਾ ਰਾਮਮੇਹਰ ਦੀ ਐਸਬੀਆਈ ਦੀ 1 ਕਰੋੜ 10 ਲੱਖ ਦੀ ਪਾਲਿਸੀ ਵੀ ਸੀ। ਮੰਗਲਵਾਰ ਦੀ ਰਾਤ ਨੂੰ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਬਦਮਾਸ਼ਾਂ ਨੇ ਭਟਲਾ ਤੋਂ ਮਹਿਜਤ ਰੋਡ ‘ਤੇ ਰਾਮੇਹਰ ਨੂੰ ਘੇਰ ਲਿਆ ਸੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਸੜੀ ਹੋਈ ਕਾਰ ਵਿਚੋਂ ਇੱਕ ਪਿੰਜਰ ਮਿਲਿਆ। ਪਰਿਵਾਰ ਨੇ ਪੁਲਿਸ ਨੂੰ 11 ਲੱਖ ਰੁਪਏ ਦੀ ਲੁੱਟ ਕਰਨ ਦੀ ਗੱਲ ਵੀ ਕਹੀ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਨੇ ਬੀਮਾ ਪਾਲਿਸੀ ਲੈਣ ਲਈ ਅਤੇ ਕਰਜ਼ੇ ਤੋਂ ਛੁਟਕਾਰਾ ਪਾਉਣ ਲਈ ਆਪਣੇ ਆਪ ਹੀ ਸਾਜਿਸ਼ ਰਚੀ ਸੀ। ਹਾਂਸੀ ਦੇ ਐਸਪੀ ਲੋਕੇਂਦਰ ਸਿੰਘ ਨੇ ਸ਼ੁੱਕਰਵਾਰ ਸ਼ਾਮ 5 ਵਜੇ ਇਸ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਰਾਮਮੇਹਰ ਨੂੰ ਛੱਤੀਸਗੜ੍ਹ ਦੇ ਬਿਲਾਸਪੁਰ ਤੋਂ ਗ੍ਰਿਫਤਾਰ ਕੀਤਾ। ਹਾਲਾਂਕਿ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਕਾਰ ਵਿੱਚ ਉਹ ਪਿੰਜਰ ਕਿਸ ਦਾ ਸੀ।
ਐਸਪੀ ਨੇ ਕਿਹਾ ਕਿ ਦੋਸ਼ੀ ਰਾਮਮੇਹਰ ਨੂੰ ਛੱਤੀਸਗੜ੍ਹ ਦੇ ਬਿਲਾਸਪੁਰ ਤੋਂ ਜ਼ਿੰਦਾ ਗ੍ਰਿਫਤਾਰ ਕੀਤਾ ਗਿਆ ਹੈ। ਵਪਾਰੀ ਨੇ ਖੁਦ ਸਾਰੀ ਸਾਜਿਸ਼ ਰਚੀ ਸੀ। ਰਾਮਮੇਹਰ ਨੇ ਦੋ ਜੀਵਨ ਬੀਮਾ ਪਾਲਿਸੀਆਂ ਲਈਆਂ ਸਨ। ਰਾਮਮੇਹਰ ਨੇ ਐਸਬੀਆਈ ਤੋਂ 1.10 ਕਰੋੜ ਅਤੇ ਐਲਆਈਸੀ ਤੋਂ 50 ਲੱਖ ਦੀ ਪਾਲਿਸੀ ਲਈ ਹੋਈ ਸੀ। ਉਸਨੇ ਲਗਭਗ 4 ਮਹੀਨੇ ਪਹਿਲਾਂ 50 ਲੱਖ ਦੀ ਐਲਆਈਸੀ ਦੀ ਪਾਲਿਸੀ ਲਈ ਸੀ, ਜਿਸਦੀ ਉਸਨੇ ਇੱਕ ਕਿਸ਼ਤ ਭਰੀ ਹੈ। ਉਨ੍ਹਾਂ ਦੱਸਿਆ ਕਿ ਕਾਰੋਬਾਰੀ ਦੇ ਕਰਜ਼ੇ ਵਿਚ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਅਤੇ ਫਿਲਹਾਲ ਇਹ ਦੋ ਵੱਡੇ ਕਾਰਨ ਹਨ, ਜਿਸ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਰਾਮਮੇਹਰ ਨੇ ਬੀਮੇ ਦੀ ਰਕਮ ਦਾ ਕਲੇਮ ਲੈਣ ਅਤੇ ਕਰਜ਼ੇ ਤੋਂ ਛੁਟਕਾਰਾ ਪਾਉਣ ਲਈ ਇਹ ਸਾਜ਼ਿਸ਼ ਰਚੀ ਹੈ।