ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨ ਕਲਚਰ ਨੂੰ ਖਤਮ ਕਰਨ ਲਈ ਵਿਆਹ-ਸ਼ਾਦੀਆਂ ਅਤੇ ਧਾਰਮਿਕ ਸਮਾਗਮਾਂ ਵਿਚ ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿਤੀ ਹੈ ਪਰ ਅੰਮ੍ਰਿਤਸਰ ‘ਚ ਆਪਣੇ ਹੀ ਵਿਆਹ ‘ਤੇ ਫਾਇਰਿੰਗ ਕਰਦੇ ਹੋਏ ਇਕ ਪੁਲਿਸ ਮੁਲਾਜ਼ਮ ਦਾ ਵੀਡੀਓ ਵਾਇਰਲ ਹੋਇਆ ਹੈ, ਜਿਸ ਮਗਰੋਂ ਥਾਣਾ ਮਜੀਠਾ ਦੀ ਪੁਲਿਸ ਨੇ ਹੌਲਦਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਵਾਇਰਲ ਵੀਡੀਓ ‘ਚ ਗੋਲੀ ਚਲਾਉਣ ਵਾਲਾ ਕਾਂਸਟੇਬਲ ਦਿਲਜੋਧ ਸਿੰਘ ਹੈ ਜੋ ਕਾਠੂਨਲਗ ਥਾਣੇ ‘ਚ ਤਾਇਨਾਤ ਹੈ। ਥਾਣਾ ਮਜੀਠਾ ਅਧੀਨ ਪੈਂਦੇ ਪਿੰਡ ਭੰਗਾਲੀ ਕਲਾਂ ਦਾ ਰਹਿਣ ਵਾਲਾ ਦਿਲਜੋਧ ਆਪਣੇ ਹੀ ਘਰ ‘ਚ ਵਿਆਹ ਦੀ ਡੀਜੇ ਪਾਰਟੀ ‘ਚ ਦੋਵੇਂ ਹੱਥਾਂ ‘ਚ ਪਿਸਤੌਲ ਨਾਲ ਗੋਲੀਆਂ ਚਲਾ ਰਿਹਾ ਸੀ। ਉਸ ਨੇ ਕਈ ਰਾਊਂਡ ਫਾਇਰ ਕੀਤੇ, ਜਿਸ ਦੀ ਵੀਡੀਓ ਨੂੰ ਕਿਸੇ ਨੇ ਪਬਲੀਸਿਟੀ ਲਈ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਪਰ ਵੀਡੀਓ ਵਾਇਰਲ ਹੁੰਦੇ ਹੀ ਦਿਲਜੋਧ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ।
ਇਹ ਵੀ ਪੜ੍ਹੋ : UP ‘ਚ ਸਾਹਮਣੇ ਆਇਆ ਸ਼ਰਧਾ ਕਤਲ ਕਾਂਡ ਵਰਗਾ ਕੇਸ, ਮੁਲਜ਼ਮ ਨੇ ਪ੍ਰੇਮਿਕਾ ਦੇ 6 ਟੁਕੜੇ ਕੀਤੇ
ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਮਜੀਠਾ ਦੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ, ਜਿਸ ‘ਚ ਸਾਹਮਣੇ ਆਇਆ ਕਿ ਵੀਡੀਓ ਪਿੰਡ ਭੰਗਾਲੀ ਕਲਾਂ ਦੀ ਹੈ। ਫਾਇਰਿੰਗ ਕਰਨ ਵਾਲਾ ਕੋਈ ਹੋਰ ਨਹੀਂ, ਸਗੋਂ ਪੁਲਿਸ ਵਿਭਾਗ ਦਾ ਕਾਂਸਟੇਬਲ ਹੈ। ਇਸ ਮਗਰੋਂ ਪੁਲਿਸ ਨੇ ਦਿਲਜੋਧ ਖ਼ਿਲਾਫ਼ ਆਈਪੀਸੀ 188 ਅਤੇ 336 ਤਹਿਤ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: